ਵੈਟਰਨਰੀ ਯੂਨੀਵਰਸਿਟੀ ਵਲੋਂ ਫੀਡ ਉਤਪਾਦਕਾਂ ਲਈ ਸੈਮੀਨਾਰ ਕਰਵਾਇਆ
ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਫੀਡ ਉਤਪਾਦਕਾਂ ਲਈ “ਡੇਅਰੀ ਪਸ਼ੂਆਂ ਦੀ ਖੁਰਾਕ ਵਿੱਚ ਆਈਆਂ ਤਬਦੀਲੀਆਂ” ਵਿਸ਼ੇ ‘ਤੇ ਇੱਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੁੱਲ 17 ਪ੍ਰਤੀਭਾਗੀਆ ਨੇ ਸ਼ਮੂਲੀਅਤ ਕੀਤੀ ਜਿਨਾਂ ਵਿੱਚ ਤਿੰਨ ਹਰਿਆਣਾ ਦੇ ਸਨ।
ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਫੀਡ ਉਤਪਾਦਕਾਂ ਲਈ “ਡੇਅਰੀ ਪਸ਼ੂਆਂ ਦੀ ਖੁਰਾਕ ਵਿੱਚ ਆਈਆਂ ਤਬਦੀਲੀਆਂ” ਵਿਸ਼ੇ ‘ਤੇ ਇੱਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੁੱਲ 17 ਪ੍ਰਤੀਭਾਗੀਆ ਨੇ ਸ਼ਮੂਲੀਅਤ ਕੀਤੀ ਜਿਨਾਂ ਵਿੱਚ ਤਿੰਨ ਹਰਿਆਣਾ ਦੇ ਸਨ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡੇਅਰੀ ਉਤਪਾਦਕਤਾ ਅਤੇ ਆਰਥਿਕ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਵਿਗਿਆਨਕ ਗਿਆਨ ਅਤੇ ਨਵੀਨਕਾਰੀ ਖੁਰਾਕ ਤਕਨੀਕਾਂ ਦੇ ਪ੍ਰਸਾਰ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ। ਡਾ . ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਢੰਗ ਨਾਲ ਫੀਡ ਤਿਆਰ ਕਰਨ, ਗੁਣਵੱਤਾ ਯਕੀਨੀ ਬਣਾਉਣ ਅਤੇ ਟਿਕਾਊ ਡੇਅਰੀ ਫਾਰਮਿੰਗ ‘ਤੇ ਜ਼ੋਰ ਦਿੱਤਾ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਪਸ਼ੂ ਪਾਲਣ ਖੇਤਰ ਵਿੱਚ ਸਟਾਰਟ-ਅੱਪਸ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਤਕਨੀਕੀ ਸੈਸ਼ਨ ਦੌਰਾਨ, ਪਸ਼ੂ ਆਹਾਰ ਵਿਭਾਗ ਦੇ ਮਾਹਿਰਾਂ ਨੇ ਤਕਨੀਕੀ ਗਿਆਨ ਸਾਂਝਾ ਕੀਤਾ। ਡਾ. ਜੈਸਮੀਨ ਕੌਰ ਨੇ ‘ਟਿਕਾਊ ਡੇਅਰੀ ਉਤਪਾਦਨ ਲਈ ਸੰਤੁਲਿਤ ਖਣਿਜ ਪੌਸ਼ਟਿਕਤਾ’ ਬਾਰੇ, ਡਾ. ਅਮਿਤ ਸ਼ਰਮਾ ਨੇ ‘ਫੀਡ ਦੀ ਲਾਗਤ ਘਟਾਉਣ ਲਈ ਗੈਰ-ਰਵਾਇਤੀ ਸਮੱਗਰੀ ਦੀ ਵਰਤੋਂ’ ਬਾਰੇ ਅਤੇ ਡਾ. ਸੰਦੀਪ ਉਨੀਯਾਲ ਨੇ ‘ਡੇਅਰੀ ਪਸ਼ੂਆਂ ਲਈ ਫੀਡ ਦੇ ਗੁਣਵੱਤਾ ਮਾਪਦੰਡਾਂ, ਸਮੱਗਰੀ ਅਤੇ ਜਾਂਚ’ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਵਜੋਂ ਪਸਾਰ ਸਿੱਖਿਆ ਦੇ ਸਾਬਕਾ ਵਧੀਕ ਨਿਰਦੇਸ਼ਕ ਡਾ. ਪਰਮਿੰਦਰ ਸਿੰਘ, ਪਸ਼ੂ ਆਹਾਰ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਅਤੇ ਆਲ ਫੀਡ ਮਿੱਲਰਜ਼ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਾਮਲ ਹੋਏ। ਇਸ ਚਰਚਾ ਵਿੱਚ ਫੀਡ ਦੀ ਗੁਣਵੱਤਾ, ਲਾਗਤ-ਪ੍ਰਭਾਵੀ ਫੀਡ ਤਿਆਰ ਕਰਨ ਅਤੇ ਫੀਡ ਉਦਯੋਗ ਨੂੰ ਦਰਪੇਸ਼ ਵਿਹਾਰਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ। ਇਸ ਸੈਮੀਨਾਰ ਦਾ ਸੰਯੋਜਨ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਅਤੇ ਡਾ. ਰਵਦੀਪ ਸਿੰਘ ਨੇ ਪ੍ਰਬੰਧਕੀ ਸਕੱਤਰਾਂ ਵਜੋਂ ਕੀਤਾ, ਜਿਸ ਵਿੱਚ ਵਿਦਿਆਰਥੀ ਸੰਯੋਜਕ ਗੁਰਸਿਮਰਨਜੀਤ ਸਿੰਘ ਅਤੇ ਹਰਯੁਵਰਾਜ ਸਿੰਘ ਬੇਦੀ ਨੇ ਵੀ ਯੋਗਦਾਨ ਪਾਇਆ।