17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵੱਖ-ਵੱਖ ਮੰਦਰਾਂ 'ਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ਼ਰਧਾ ਮਨਾਇਆ <br/>

ਅਜੀਤ ਡੈਸਕ 20-02-2026
ਇਆਲੀ/ਥਰੀਕੇ/ਫੁੱਲਾਂਵਾਲ, 19 ਫਰਵਰੀ (ਮਨਜੀਤ ਸਿੰਘ ਦੁੱਗਰੀ)-ਇਆਲੀ, ਥਰੀਕੇ, ਫੁੱਲਾਂਵਾਲ ਸਟੇਸ਼ਨ ਅਧੀਨ ਆਉਂਦੇ ਵੱਖ-ਵੱਖ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਸਹਿਤ ਮਨਾਇਆ ਗਿਆ |
ਸ੍ਰੀ ਨੀਲ ਕੰਠ ਮਹਾਦੇਵ ਸਿੰਗਲਾ ਇਨਕਲੇਵ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸਿੰਗਲਾ ਇਨਕਲੇਵ ਦੇ ਮੰਦਰ ਸ੍ਰੀ ਨੀਲ ਕੰਠ ਮਹਾਦੇਵ ਵਿਖੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 7 ਫਰਵਰੀ ਤੋਂ ਅੱਜ ਦੁਪਹਿਰ 2 ਵਜੇ ਤੱਕ ਮਹਾਂ ਪ੍ਰਾਣ ਯੱਗ ਕਰਵਾਇਆ ਗਿਆ, ਜਿਸ ਦੌਰਾਨ ਵਿਸ਼ੇਸ਼ ਤੌਰ 'ਤੇ ਸ਼੍ਰੀ ਗੰਗੋਤਰੀ ਧਾਮ ਤੋਂ ਪਹੁੰਚੇ ਰਾਵਲ ਸ਼੍ਰੀ ਸ਼ਿਵ ਪ੍ਰਕਾਸ਼ ਮਹਾਰਾਜ ਵਲੋਂ ਪੁਨਰ ਰਿਧੀ ਯੱਗ ਵਿਚ ਮੁੱਖ ਪ੍ਰਬੰਧਕ ਤਰਸੇਮ ਸਿੰਗਲਾ, ਸਿੰਗਲਾ ਪਰਿਵਾਰ ਅਤੇ ਸ਼ਰਧਾਲੂਆਂ ਸਮੇਤ ਅਹੂਤੀਆਂ ਪਾਉਣ ਉਪਰੰਤ ਕੁਮਾਰ ਸੰਜੀਵ ਗਟੀ ਸੀਰੀਜ, ਅਚਾਰਿਆ ਵਿਨੋਦ ਕਿ੍ਸ਼ਨ ਢੰਡਵਾਲ ਉੱਤਰਾਖੰਡ ਦੁਆਰਾ ਮਹਾਂਦੇਵ ਦੇ ਭਜਨਾਂ ਦਾ ਗੁਣ ਗਾਣ ਕਰਦਿਆਂ ਭਗਤ ਜਣਾਂ ਨੂੰ ਭਗਤੀ ਰੰਗ ਵਿਚ ਰੰਗਿਆ |
ਦਵਾਦਿ੍ਸ਼ ਜੋਅਤੀ ਲਿੰਗ ਮੰਦਰ ਬਸੰਤ ਐਵਨਿਊ
ਬਸੰਤ ਐਵਿਨਿਊ ਸਥਿਤ ਮੰਦਿਰ ਦਵਾਦਿ੍ਸ਼ ਜੋਅਤੀ ਲਿੰਗ ਵਿਖੇ ਬਸੰਤ ਗਰੁੱਪ ਅਤੇ ਗਰਗ ਪਰਿਵਾਰ ਵਲੋਂ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ, ਜਿਸ ਦੌਰਾਨ ਸਵੇਰੇ ਸਵਖਤੇ ਤੋਂ ਮਹਾਦੇਵ ਦੇ ਨਾਮ ਦੀ ਭਜਨ ਬੰਦਗੀ ਦਾ ਗੁਣਗਾਨ ਕੀਤਾ ਅਤੇ ਦੁਪਹਿਰ 1 ਵਜੇ ਆਰਤੀ ਕਰਨ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਪ੍ਰਬੰਧਕ ਵਿਜੇ ਗਰਗ, ਅਮਿਤ ਗਰਗ, ਜੋਤੀ ਗਰਗ, ਦੀਵਾਨ ਗਰਗ, ਦਿਵਿਆ ਗਰਗ, ਤਰਨੀ ਢੰਡ, ਸਾਬਕਾ ਸਰਪੰਚ ਅਮਰਜੀਤ ਸਿੰਘ ਮਿੱਠਾ, ਭੁਪਿੰਦਰ ਸਿੰਘ ਗਰਚਾ, ਕਪਲ ਗੁਪਤਾ, ਹਨੀਸ਼ ਮਿੱਤਲ, ਕੁਲਦੀਪ ਕਲਸੀ ਆਦਿ ਨੂੰ ਮੰਦਰ ਪ੍ਰਬੰਧਕਾਂ ਵਲੋਂ ਜੀ ਆਇਆਂ ਕਹਿੰਦੇ ਹੋਏ ਫੌਜੀ ਬੈਂਡ ਦੀਆਂ ਮਨਮੋਹਕ ਧੁਨਾਂ ਦੁਆਰਾ ਸ਼ਿਵ ਭਗਤੀ ਦਾ ਗਾਇਣ ਕੀਤਾ |

ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਨਵਰਾਹੀ ਘੁਗਿਆਣਵੀ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਆਕਾਸ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜੇ. ਈ. ਈ. ਮੇਨ 2026 ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।