17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

84 ਕਰੋੜ ਦੇ ਮਕੈਨੀਕਲ ਸਵੀਪਿੰਗ ਟੈਂਡਰ ’ ਚ ਫੁੱਟਪਾਥ ਧੋਣ ਦੀ ਤਿਆਰੀ

ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰੋੜਾਂ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ਵਿਚ ਸੜਕਾਂ ਦੇ ਨਾਲ ਫੁੱਟਪਾਥ ਧੋਣ ਦੀ ਤਜਵੀਜ਼ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕੌਂਸਲਰ ਗੌਰਵ ਭੱਟੀ ਨੇ ਸਵਾਲ ਕੀਤਾ ਹੈ ਕਿ ਜਦੋਂ ਟੈਂਡਰ ਵਿਚ 697 ਕਿੱਲੋਮੀਟਰ ਸੜਕਾਂ ਦੀ ਸਫ਼ਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਫੁੱਟਪਾਥ ਧੋਣ ਦੀ ਲੋੜ, ਪਾਣੀ ਦੀ ਖਪਤ ਅਤੇ ਇਸ ‘ਤੇ ਹੋਣ ਵਾਲੇ ਖ਼ਰਚੇ ਦਾ ਹਿਸਾਬ ਕੀ ਹੈ।

ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰੋੜਾਂ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ਵਿਚ ਸੜਕਾਂ ਦੇ ਨਾਲ ਫੁੱਟਪਾਥ ਧੋਣ ਦੀ ਤਜਵੀਜ਼ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕੌਂਸਲਰ ਗੌਰਵ ਭੱਟੀ ਨੇ ਸਵਾਲ ਕੀਤਾ ਹੈ ਕਿ ਜਦੋਂ ਟੈਂਡਰ ਵਿਚ 697 ਕਿੱਲੋਮੀਟਰ ਸੜਕਾਂ ਦੀ ਸਫ਼ਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਫੁੱਟਪਾਥ ਧੋਣ ਦੀ ਲੋੜ, ਪਾਣੀ ਦੀ ਖਪਤ ਅਤੇ ਇਸ ‘ਤੇ ਹੋਣ ਵਾਲੇ ਖ਼ਰਚੇ ਦਾ ਹਿਸਾਬ ਕੀ ਹੈ। ਭੱਟੀ ਨੇ ਕਿਹਾ ਕਿ 697 ਕਿੱਲੋਮੀਟਰ ਸੜਕਾਂ ਕਿਹੜੀਆਂ ਹਨ ਅਤੇ ਇਨ੍ਹਾਂ ਦੀ ਮਿਣਤੀ ਕਦੋਂ ਤੇ ਕਿਸੇ ਨੇ ਕੀਤੀ। ਇਹ ਵੀ ਸਪਸ਼ਟ ਕੀਤਾ ਜਾਵੇ। ਉਨ੍ਹਾਂ ਪੁੱਛਿਆ ਕਿ ਇਨ੍ਹਾਂ ਵਿਚੋਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਤੇ ਜੇਕਰ ਕਿਸੇ ਸੜਕ ਦੀ ਮੁਰੰਮਤ ਜਾਂ ਉਸਾਰੀ ਹੋਣੀ ਹੈ ਤਾਂ ਉਸ ਹਿੱਸੇ ਦੀ ਸਫ਼ਾਈ ਲਈ ਠੇਕੇਦਾਰ ਨੂੰ ਭੁਗਤਾਨ ਕਿਵੇਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ 697 ਕਿੱਲੋਮੀਟਰ ਸੜਕਾਂ ਦੀ ਪੂਰੀ ਸੂਚੀ, ਮਿਣਤੀ ਦਾ ਰਿਕਾਰਡ ਤੇ ਫੁੱਟਪਾਥ ਧੋਣ ਸਬੰਧੀ ਖ਼ਰਚੇ ਦਾ ਵੇਰਵਾ ਜਨਤਕ ਕੀਤਾ ਜਾਵੇ, ਨਾਲ ਹੀ 94 ਕੌਂਸਲਰਾਂ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾਂ ਟੇਬਲ ਏਜੰਡੇ ਰਾਹੀ ਇੰਨਾ ਵੱਡਾ ਪ੍ਰਸਤਾਵ ਲਿਆਉਣ ਤੇ ਵੀ ਭੱਟੀ ਨੇ ਸਵਾਲ ਚੁੱਕੇ।
ਪਿਛਲੀ ਖ਼ਬਰ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਵਲੋਂ ਮੀਟਿੰਗ ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।