17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਇਕਾਈ ਹਸਪਤਾਲ ਵਲੋਂ ਬਲੈਡਰ ਕੈਂਸਰ ਲਈ ਰੋਬੋਟਿਕ ਸਰਜਰੀ ਰਾਹੀਂ ਆਪਣੀ ਕਿਸਮ ਦੀ ਪਹਿਲੀ ਰੈਡੀਕਲ ਸਿਸਟੈਕਟੋਮੀ ਸਫਲਤਾ ਪੂਰਵਕ ਕੀਤੀ <br/>

ਇਕਾਈ ਹਸਪਤਾਲ, ਚੰਡੀਗੜ੍ਹ ਰੋਡ ਵਿਖੇ ਕਿਡਨੀ, ਪ੍ਰੋਸਟੇਟ ਅਤੇ ਮੂਤਰਾਸ਼ਯ ਕੈਂਸਰ ਨਾਲ ਪੀੜਤ ਮਰੀਜ਼ ਦੀ ਰੋਬੋਟਿਕ ਸਰਜਰੀ ਕਰਨ ਉਪਰੰਤ ਉਘੇ ਯੂਰੋਲੋਜਿਸਟ, ਟਰਾਂਸਪਲਾਂਟ ਤੇ ਰੋਬੋਟਿਕ ਸਰਜਨ ਅਤੇ ਚੇਅਰਮੈਨ ਇਕਾਈ ਹਸਪਤਾਲ ਡਾ. ਬਲਦੇਵ ਸਿੰਘ ਅÏਲਖ ਅਤੇ ਟੀਮ¢ ਅਜੀਤ ਤਸਵੀਰ <br/> 20-02-2026
ਲੁਧਿਆਣਾ, 19 ਫਰਵਰੀ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਚੰਡੀਗੜ੍ਹ ਰੋਡ ਵਲੋਂ ਆਧੁਨਿਕ ਕੈਂਸਰ ਸਰਜਰੀ ਦੇ ਖੇਤਰ ਵਿਚ ਇਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਗਿਆ¢ ਹਸਪਤਾਲ ਨੇ 70 ਸਾਲਾਂ ਦੇ ਮਰੀਜ਼ ਵਿਚ ਬਲੈਡਰ ਕੈਂਸਰ ਲਈ ਪੰਜਾਬ ਦੀ ਪਹਿਲੀ ਰੋਬੋਟਿਕ ਰੈਡੀਕਲ ਸਿਸਟੈਕਟੋਮੀ ਸਫਲਤਾਪੂਰਵਕ ਕੀਤੀ¢ ਇਸ ਰੋਬੋਟਿਕ ਸਰਜਰੀ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਯੂਰੋਲੋਜਿਸਟ, ਟਰਾਂਸਪਲਾਂਟ ਤੇ ਰੋਬੋਟਿਕ ਸਰਜਨ ਅਤੇ ਚੇਅਰਮੈਨ ਇਕਾਈ ਹਸਪਤਾਲ ਡਾ. ਬਲਦੇਵ ਸਿੰਘ ਅÏਲਖ ਨੇ ਦੱਸਿਆ ਕਿ ਮਰੀਜ਼ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲੋਕਲੀ ਐਡਵਾਂਸਡ ਬਲੈਡਰ ਕੈਂਸਰ ਨਾਲ ਪੀੜਤ ਸੀ¢ ਉਸ ਨੰੂ ਦੋ ਹਫ਼ਤਿਆਂ ਤੋਂ ਪਿਸ਼ਾਬ ਵਿਚ ਖ਼ੂਨ ਆ ਰਿਹਾ ਸੀ ਅਤੇ ਅੰਤਿਮ ਸਰਜਰੀ ਤੋਂ ਪਹਿਲਾਂ ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ¢ ਉਨ੍ਹਾਂ ਕਿਹਾ ਕਿ ਰੈਡੀਕਲ ਸਿਸਟੈਕਟੋਮੀ ਨਾਲ ਯੂਰੀਨਰੀ ਡਾਇਵਰਜ਼ਨ ਨੂੰ ਯੂਰੋਲੋਜੀਕਲ ਕੈਂਸਰ ਸਰਜਰੀ ਦੀ ਸਭ ਤੋਂ ਜਟਿਲ ਪ੍ਰਕਿਰਿਆਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ¢ ਪਰੰਪਰਾਗਤ ਤÏਰ 'ਤੇ ਇਹ ਸਰਜਰੀ ਓਪਨ ਜਾਂ ਲੈਪ੍ਰੋਸਕੋਪਿਕ ਤਰੀਕੇ ਨਾਲ ਕੀਤੀ ਜਾਂਦੀ ਸੀ¢ ਇਕਾਈ ਹਸਪਤਾਲ ਵਿਚ ਰੋਬੋਟਿਕ-ਸਹਾਇਕ ਸਰਜਰੀ ਦੀ ਸ਼ੁਰੂਆਤ ਨਾਲ ਇਹ ਮੁਸ਼ਕਲ ਅਤੇ ਸਰੀਰਕ ਤÏਰ 'ਤੇ ਥਕਾਵਟ ਭਰੀ ਪ੍ਰਕਿਰਿਆ ਹੁਣ ਹੋਰ ਵੀ ਜ਼ਿਆਦਾ ਸਟੀਕ ਅਤੇ ਸੁਗਮ ਹੋ ਗਈ ਹੈ¢ ਰੋਬੋਟਿਕ ਪਲੇਟਫ਼ਾਰਮ 3ਡੀ ਵਿਜੁਅਲਾਈਜ਼ੇਸ਼ਨ, ਵਧੀਆ ਡੈਕਸਟੇਰਿਟੀ, ਕੰਪਨ ਕੰਟਰੋਲ ਅਤੇ ਵਧੀਕ ਸਰਜੀਕਲ ਸਟੀਕਤਾ ਪ੍ਰਦਾਨ ਕਰਦਾ ਹੈ ¢ ਉਨ੍ਹਾਂ ਰੋਬੋਟਿਕ ਸਰਜਰੀ ਦੇ ਫ਼ਾਇਦੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਘੱਟ ਤੋਂ ਘੱਟ ਖ਼ੂਨ ਦਾ ਨੁਕਸਾਨ, ਵੱਡਾ ਚੀਰਾ ਨਹੀਂ, ਸਰਜਰੀ ਤੋਂ ਬਾਅਦ ਘੱਟ ਦਰਦ, ਜਲਦੀ ਚੱਲਣਾ-ਫਿਰਨਾ,ਤੇਜ਼ੀ ਨਾਲ ਸਿਹਤਯਾਬੀ ਅਤੇ ਮਰੀਜ਼ ਨੂੰ ਜਲਦੀ ਛੁੱਟੀ ਕਰ ਦਿੱਤੀ ਜਾਂਦੀ ਹੈ¢ ਉਨ੍ਹਾਂ ਦੱਸਿਆ ਕਿ ਇਹ ਸਰਜਰੀ ਉਨ੍ਹਾਂ ਨੇ ਆਪਣੀ ਟੀਮ ਡਾ. ਅਮਿਤ ਤੁਲੀ, ਡਾ. ਨਰੇਸ਼ ਲੋਧੀ, ਡਾ. ਹਿਮਾਂਸ਼ੂ ਸ਼ਰਮਾ ਅਤੇ ਡਾ. ਕ੍ਰਿਸ਼ਨਾ ਪਾਲ ਸਿੰਘ ਵਲੋਂ ਸਫਲਤਾਪੂਰਵਕ ਕੀਤੀ ¢

ਪਿਛਲੀ ਖ਼ਬਰ ਹਲਕਾ ਦੱਖਣੀ ਦੀਆਂ ਲੜਕੀਆਂ ਲਈ ਉੱਚ ਪੱਧਰੀ ਸਿੱਖਿਆ ਦਾ ਨਹੀਂ ਕੋਈ ਪ੍ਰਬੰਧ ਅਗਲੀ ਖ਼ਬਰ 22ਵੇਂ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ- ਮੱਕੜ, ਭਾਟੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।