17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

22ਵੇਂ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ- ਮੱਕੜ, ਭਾਟੀਆ <br/>

ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਸਿੰਘ ਮੱਕੜ, ਬਲਵੀਰ ਸਿੰਘ ਭਾਟੀਆ ਅਤੇ ਕਰਨਪ੍ਰੀਤ ਸਿੰਘ ਭਾਟੀਆ | ਤਸਵੀਰ-ਸੇਵਕ ਸਿੰਘ <br/> 20-02-2026
ਲੁਧਿਆਣਾ, 19 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅੰਮਿ੍ਤ ਸਾਗਰ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 20 ਤੇ 21 ਫਰਵਰੀ ਨੂੰ ਸ਼ਾਮ 7 ਤੋਂ 11.30 ਵਜੇ ਤੱਕ ਵਿਸ਼ੇਸ਼ ਤੌਰ ਤੇ ਕਰਵਾਏ ਜਾ ਰਹੇ ਦੋ ਰੋਜ਼ਾ 22ਵੇਂ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮਕੱੜ, ਅੰਮਿ੍ਤ ਸਾਗਰ ਕੰਪਨੀ ਦੇ ਪ੍ਰਮੁੱਖ ਸ. ਬਲਬੀਰ ਸਿੰਘ ਭਾਟੀਆ ਤੇ ਸ. ਕਰਨਪ੍ਰੀਤ ਸਿੰਘ ਭਾਟੀਆ ਨੇ ਸਾਂਝੇ ਰੂਪ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ | ਇਸ ਦੌਰਾਨ ਸ. ਬਲਬੀਰ ਸਿੰਘ ਭਾਟੀਆ ਤੇ ਸ. ਕਰਨਪ੍ਰੀਤ ਸਿੰਘ ਭਾਟੀਆ ਨੇ ਜਾਣਕਾਰੀ ਨੇ ਦੱਸਿਆ ਕਿ ਦੋ ਰੋਜ਼ਾ 22ਵੇਂ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ 'ਚ ਤਖਤਾਂ ਦੇ ਸਿੰਘ ਸਾਹਿਬਾਨ, ਸੰਤ ਮਹਾਪੁਰਸ਼,ਪੰਥ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਆਪਣੀਆਂ ਹਾਜ਼ਰੀਆਂ ਭਰਨਗੀਆਂ, ਉੱਥੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਅਨੰਤਬੀਰ ਸਿੰਘ ਜੀ (ਐਲ.ਏ ਵਾਲੇ), ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਤਰਨਵੀਰ ਸਿੰਘ ਰੱਬੀ ਵੀਰ, ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਭਾਈ ਕੁਲਜੀਤ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ ਖਾਲਸਾ ਲੁਧਿਆਣੇ ਵਾਲੇ, ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ ਅਤੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਸੰਗਤਾਂ ਗੁਰੂ ਜਸ ਰਾਹੀਂ ਨਿਹਾਲ ਕਰਨਗੇ | ਇਸ ਦੌਰਾਨ ਇੰਦਰਜੀਤ ਸਿੰਘ ਮਕੱੜ, ਬਲਬੀਰ ਸਿੰਘ ਭਾਟੀਆ ਅਤੇ ਕਰਨਪ੍ਰੀਤ ਸਿੰਘ ਭਾਟੀਆ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਮੂਹ ਧਾਰਮਿਕ ਸੁਸਾਇਟੀਆਂ ਦੇ ਮਾੈਬਰਾਂ ਤੇ ਇਸਤਰੀ ਸਤਿਸੰਗ ਸਾਭਾਵਾਂ ਦੀਆਂ ਬੀਬੀਆਂ ਨੂੰ ਜ਼ੋਰਦਾਰ ਬੇਨਤੀ ਕੀਤੀ ਕਿ ਉਹ ਅੰਮਿ੍ਤ ਸਾਗਰ ਸ਼ੁਕਰਨਾ ਸਮਾਗਮ ਵਿਚ ਵੱਧ ਤੋਂ ਵੱਧ ਆਪਣੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ |

ਪਿਛਲੀ ਖ਼ਬਰ ਇਕਾਈ ਹਸਪਤਾਲ ਵਲੋਂ ਬਲੈਡਰ ਕੈਂਸਰ ਲਈ ਰੋਬੋਟਿਕ ਸਰਜਰੀ ਰਾਹੀਂ ਆਪਣੀ ਕਿਸਮ ਦੀ ਪਹਿਲੀ ਰੈਡੀਕਲ ਸਿਸਟੈਕਟੋਮੀ ਸਫਲਤਾ ਪੂ... ਅਗਲੀ ਖ਼ਬਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਕੀਰਤਨ ਲੜੀ ਦੀ ਸੰਪੂਰਨਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।