17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹਲਕਾ ਦੱਖਣੀ ਦੀਆਂ ਲੜਕੀਆਂ ਲਈ ਉੱਚ ਪੱਧਰੀ ਸਿੱਖਿਆ ਦਾ ਨਹੀਂ ਕੋਈ ਪ੍ਰਬੰਧ

ਅਜੀਤ ਡੈਸਕ 20-02-2026
ਡਾਬਾ/ਲੁਹਾਰਾ, 19 ਫ਼ਰਵਰੀ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਡਾਬਾ ਲੁਹਾਰਾ ਸ਼ਿਮਲਾਪੁਰੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਲੜਕੀਆਂ ਦੇ ਪੜ੍ਹਨ ਲਈ ਦਸਵੀਂ ਕਲਾਸ ਤੋਂ ਬਾਅਦ ਕੋਈ ਉੱਚ ਸਿੱਖਿਅਕ ਸਰਕਾਰੀ ਅਦਾਰਾ ਨਾ ਹੋਣ ਕਾਰਨ ਹਲਕਾ ਵਾਸੀਆਂ ਨੂੰ ਆਪਣੀਆਂ ਲੜਕੀਆਂ ਦੀ ਉੱਚ ਸਿੱਖਿਆ ਲਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ | ਉਕਤ ਇਲਾਕੇ ਅੰਦਰ ਕੋਈ ਵੀ ਉੱਚ ਪੱਧਰੀ ਸਿੱਖਿਅਕ ਅਦਾਰਾ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਆਪਣੀਆਂ ਲੜਕੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਸ਼ਹਿਰੀ ਇਲਾਕੇ 'ਚ ਪੜ੍ਹਨ ਲਈ ਭੇਜਣਾ ਪੈ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਗ਼ਰੀਬ ਤੇ ਮੱਧ ਵਰਗੀ ਪਰਿਵਾਰ ਆਪਣੀਆਂ ਹੋਣਹਾਰ ਲੜਕੀਆਂ ਦੀ ਦਸਵੀਂ ਕਲਾਸ ਤੋਂ ਬਾਅਦ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ | ਇਲਾਕਾ ਨਿਵਾਸੀਆਂ ਦੀ ਉਕਤ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਬਿਨ੍ਹਾਂ ਕਿਸੇ ਦੇਰੀ ਦੇ ਇਲਾਕੇ ਅੰਦਰ ਲੜਕੀਆਂ ਲਈ ਦਸਵੀਂ ਕਲਾਸ ਤੋਂ ਬਾਅਦ ਉੱਚ ਪੱਧਰੀ ਸਿੱਖਿਆ ਲਈ ਸਰਕਾਰੀ ਸਕੂਲ +2 ਅਤੇ ਗਰਲਜ਼ ਕਾਲਜ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਜੋ ਗ਼ਰੀਬ ਅਤੇ ਮੱਧ ਵਰਗੀ ਲੋਕ ਵੀ ਆਪਣੀਆਂ ਲੜਕੀਆਂ ਨੂੰ ਪੜ੍ਹਾ ਕੇ ਦੇਸ਼ ਸੇਵਾ ਵਿਚ ਲਗਾ ਸਕਣ |
ਨਿਰਮਲ ਸਿੰਘ ਐਸ.ਐਸ. ਅਤੇ ਕੌਂਸਲਰ ਰਜੇਸ਼ ਮਿਸ਼ਰਾ-ਇਸ ਸਬੰਧੀ ਜਦੋਂ ਭਾਜਪਾ ਆਗੂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਕਮਿਸ਼ਨ ਪੰਜਾਬ ਦੇ ਸੇਵਾ ਮੁਕਤ ਉਪ ਚੇਅਰਮੈਨ ਨਿਰਮਲ ਸਿੰਘ ਐਸ. ਐਸ. ਅਤੇ ਕੌਂਸਲਰ ਰਜੇਸ਼ ਮਿਸਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸਿਖਿਆ, ਭਿ੍ਸ਼ਟਾਚਾਰ ਅਤੇ ਸਿਹਤ ਤਿੰਨ ਮੱੁਦਿਆਂ 'ਤੇ ਪੰਜਾਬ ਵਿਚ ਚੋਣ ਲੜੀ ਸੀ ਪਰ ਸਰਕਾਰ ਦੇ ਗਠਨ ਉਪਰੰਤ ਉਕਤ ਤਿੰਨੇ ਮੁੱਦੇ ਮੂਲ ਤੋਂ ਹੀ ਵਿਸਾਰ ਦਿੱਤੇ ਗਏ |
ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਗਿਆਸਪੁਰਾ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਹ ਇਲਾਕਾ ਵਾਸੀਆਂ ਵੀ ਵੱਡੀ ਬਦਕਿਸਮਤੀ ਹੈ ਕਿ ਇੱਥੋਂ 10 ਸਾਲ ਬੈਂਸ ਭਰਾ ਵਿਧਾਇਕ ਰਹੇ ਹਨ, ਪ੍ਰੰਤੂ ਵਿਧਾਇਕ ਬੈਂਸ ਭਰਾਵਾਂ ਨੇ ਹਲਕੇ ਅੰਦਰ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕਰ ਸਕੇ ਅਤੇ ਹੁਣ ਪਿਛਲੇ 4 ਸਾਲਾ ਤੋਂ ਸਰਕਾਰ ਅਤੇ ਹਲਕਾ ਵਿਧਾਇਕ ਵੀ ਆਮ ਆਦਮੀ ਦਾ ਹੈ ਪਰ ਲੋਕ ਭਾਰੀ ਨਿਰਾਸ਼ਾ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਹਲਕਾ ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਵੋਟਾਂ ਤਾਂ ਹਾਸਿਲ ਕਰ ਲਈਆਂ ਪਰੰਤੂ ਸਿੱਖਿਆ ਸਬੰਧੀ ਕੋਈ ਠੋਸ ਨੀਤੀ ਨਹੀਂ ਲਿਆ ਸਕੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹਲਕਾ ਦੱਖਣੀ 'ਚ ਲੜਕੀਆਂ ਲਈ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕਾਲਜ ਖੋਲਿ੍ਹਆ ਜਾਵੇਗਾ |
ਕੀ ਕਹਿਣਾ ਹੈ ਕਾਗਰਸ ਹਲਕਾ ਇੰਚਾਰਜ ਚੀਮਾ ਦਾ
ਕਾਗਰਸ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਦਸਵੀਂ ਤੋਂ ਬਾਅਦ ਪੜ੍ਹਾਈ ਲਈ ਇਲਾਕੇ ਤੋਂ ਦੂਰ ਪਿੰਡ ਗਿਲ ਜਾ ਢੋਲੇਵਾਲ ਸਰਕਾਰੀ ਸਕੂਲ ਬਾਰਵੀਂ ਜਮਾਤ ਦਾ ਦਾਖਲਾ ਲੈਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ | ਚੀਮਾ ਨੇ ਕਿਹਾ ਕਿ ਲੜਕੀਆਂ ਦੇ ਦਸਵੀਂ ਤੋਂ ਬਾਅਦ ਪੜ੍ਹਨ ਲਈ ਬਾਰਵੀਂ ਤੱਕ ਸਾਰਕਾਰੀ ਸਕੂਲ ਖੋਲਿਆ ਜਾਵੇ ਤਾਂ ਕਿ ਗਰਿਬ ਅਤੇ ਮੱਧ ਵਰਗੀ ਲੜਕੀਆਂ ਆਪਣੀ ਪੜ੍ਹਾਈ ਕਰ ਸਕਣ |
ਲੜਕੀਆਂ ਲਈ ਸਕੂਲ ਜਲਦੀ ਹੀ ਅਪਗ੍ਰੇਡ ਹੋਵੇਗਾ-ਵਿਧਾਇਕਾ ਛੀਨਾ
ਹਲਕਾ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦਾ ਕਹਿਣਾ ਹੈ ਕਿ ਹਲਕਾ ਦੱਖਣੀ ਅੰਦਰ 18 ਸਰਕਾਰੀ ਸਕੂਲ ਹਨ ਅਤੇ ਸਾਰੇ ਸਕੂਲਾਂ ਵਿੱਚ ਮਿਸਤਰੀ ਲੱਗੇ ਹੋਏ ਹਨ, ਸਕੂਲਾਂ ਵਿਚ ਬਿਲਡਿੰਗਾਂ ਬਣ ਰਹੀਆਂ ਹਨ, ਜਦਕਿ ਹਲਕਾ ਦੱਖਣੀ ਸ਼ਹਿਰੀ ਹਲਕਾ ਹੋਣ ਕਾਰਨ ਬਾਰ੍ਹਵੀਂ ਤੱਕ ਸਕੂਲ ਲਈ ਤਿੰਨ ਏਕੜ ਜਗ੍ਹਾ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਲੁਹਾਰਾ ਵਿਖੇ ਬਾਰ੍ਹਵੀਂ ਤੱਕ ਸਕੂਲ ਨਹੀਂ ਬਣ ਸਕਦਾ ਅਤੇ ਡਾਬਾ ਵਿਖੇ ਲੜਕੀਆਂ ਲਈ ਸਰਕਾਰੀ ਸਕੂਲ ਅੱਪਗਰੇਡ ਕੀਤਾ ਜਾਵੇਗਾ | ਵਿਧਾਇਕਾ ਛੀਨਾ ਨੇ ਕਿਹਾ ਕਿ ਗਿਆਸਪੁਰਾ ਵਿਖੇ ਬਾਰ੍ਹਵੀਂ ਤੱਕ ਨਵਾਂ ਸਰਕਾਰੀ ਸਕੂਲ ਬਨਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਹੋਇਆ ਹੈ, ਜਿਸ ਤੇ ਸਰਕਾਰ ਵੱਲੋਂ ਕਾਰਵਾਈ ਜਾਰੀ ਹੈ |

ਪਿਛਲੀ ਖ਼ਬਰ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ-ਬੈਂਸ ਵਾਰਡ 46 ਦੇ ਲੋਕਾਂ ਨੇ ਸਰਕਾਰ ਨੂੰ ਚਲਦਾ ਕਰਨ ਦਾ... ਅਗਲੀ ਖ਼ਬਰ ਇਕਾਈ ਹਸਪਤਾਲ ਵਲੋਂ ਬਲੈਡਰ ਕੈਂਸਰ ਲਈ ਰੋਬੋਟਿਕ ਸਰਜਰੀ ਰਾਹੀਂ ਆਪਣੀ ਕਿਸਮ ਦੀ ਪਹਿਲੀ ਰੈਡੀਕਲ ਸਿਸਟੈਕਟੋਮੀ ਸਫਲਤਾ ਪੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।