17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੀ. ਏ. ਯੂ ਵਿਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਤੇ ਸਿਖਲਾਈ ਕੈਂਪ <br/>

ਕਿਸਾਨਾਂ ਨੂੰ ਜਾਗਰੂਕ ਕਰਦੇ ਡਾ. ਸ਼ਿਵ ਕੁਮਾਰ ਲੋਹਾਨ, ਡਾ. ਆਨੰਦ ਗੌਤਮ ਤੇ ਹੋਰ | ਅਜੀਤ ਤਸਵੀਰ <br/> 30-01-2026
ਲੁਧਿਆਣਾ, 29 ਜਨਵਰੀ (ਜਤਿੰਦਰ ਭੰਬੀ)-ਪੀ.ਏ.ਯੂ ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵਲੋਂ ਸੜਕ ਸੁਰੱਖਿਆ ਹਫ਼ਤੇ ਦੇ ਸੰਦਰਭ ਵਿਚ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਅਤੇ ਸਿਖਲਾਈ ਕੈਂਪ ਕਰਵਾਇਆ ਗਿਆ | ਇਸ ਸਿਖਲਾਈ ਪ੍ਰੋਗਰਾਮ ਵਿਚ 50 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ | ਡਾ. ਸ਼ਿਵ ਕੁਮਾਰ ਲੋਹਾਨ ਅਤੇ ਡਾ. ਆਨੰਦ ਗੌਤਮ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਖੇਤੀ ਹਾਦਸਿਆਂ ਨੂੰ ਘਟਾਉਣ ਅਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤੇ ਕੇਂਦਿ੍ਤ ਸੀ | ਡਾ. ਲੋਹਾਨ ਨੇ ਹੌਲੀ ਚੱਲਣ ਵਾਲੇ ਵਾਹਨਾਂ ਅਤੇ ਟਰੈਕਟਰਾਂ ਅਤੇ ਟਰਾਲੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਆਵਾਜਾਈ ਲਈ ਪਿਛਲੀਆਂ ਲਾਈਟਾਂ ਦੀ ਵਰਤੋਂ ਉੱਪਰ ਜੋਰ ਦਿੱਤਾ | ਸੁਰੱਖਿਆ ਲਈ ਵਾਢੀ ਸੀਜਨ ਦੌਰਾਨ ਗੰਨੇ ਨੂੰ ਮਿੱਲਾਂ ਤੱਕ ਪਹੁੰਚਾਉਣ ਲਈ ਵਰਤੇ ਜਾਂਦੇ 50 ਤੋਂ ਵੱਧ ਟਰੈਕਟਰ-ਟਰਾਲੀਆਂ ਉੱਪਰ ਰਿਫਲੈਕਟਿਵ ਟੇਪਾਂ ਅਤੇ ਐਲ ਈ ਡੀ ਲਾਈਟਾਂ ਨੂੰ ਮੁਫਤ ਲਾਇਆ ਗਿਆ | ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਿਫਲੈਕਟਿਵ ਟੇਪਾਂ ਪ੍ਰਾਪਤ ਕਰਨ ਲਈ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ | ਨਾਹਰ ਸੂਗਰ ਮਿੱਲ ਦੇ ਉਪ ਪ੍ਰਬੰਧਕ ਅਨੁਜ ਮਲਿਕ ਨੇ ਖੇਤੀ ਮਸ਼ੀਨਰੀ ਹਾਦਸਿਆਂ ਵਿਰੁੱਧ ਸੁਰੱਖਿਆ ਉਪਾਵਾਂ ਨੂੰ ਉਤਸਾਹਿਤ ਕਰਨ ਲਈ ਪੀਏਯੂ ਦੇ ਸਰਗਰਮ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ 'ਯੂਥ ਪਾਰਲੀਮੈਂਟ' ਲਗਾਈ <br/> ਅਗਲੀ ਖ਼ਬਰ ਬੀ.ਪੀ.ਈ.ਓ. ਖ਼ਿਲਾਫ਼ ਜਾਂਚ ਪੜਤਾਲ ਟੀਮ ਅੱਗੇ ਪੇਸ਼ ਹੋ ਪੀੜਤ ਅਧਿਆਪਕਾਂ ਨੇ ਦਰਜ ਕਰਵਾਏ ਬਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।