17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹਫ਼ਤੇ 'ਚ 4 ਦਿਨ ਲੁਧਿਆਣਾ, 1 ਦਿਨ ਅਬੋਹਰ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਭੁਪਿੰਦਰ ਸਿੰਘ ਬੈਂਸ)-ਲੋਕਲ ਬਾਡੀ ਵਿਭਾਗ ਵਲੋਂ ਵਿਜੇ ਕੁਮਾਰ ਨੂੰ ਮਹਾਂਨਗਰ ਦਾ ਐਡੀਸ਼ਨਲ ਐਮ.ਟੀ.ਪੀ. ਲਗਾ ਦਿੱਤਾ ਗਿਆ ਹੈ | ਵਿਜੇ ਕੁਮਾਰ ਇਸ ਸਮੇਂ ਅਬੋਹਰ ਨਗਰ ਨਿਗਮ ਵਿਚ ਐਮ.ਟੀ.ਪੀ. ਦੇ ਤੌਰ 'ਤੇ ਆਪਣਾ ਚਾਰਜ ਸੰਭਾਲ ਰਹੇ ਹਨ | ਨਵੇਂ ਹੁਕਮਾਂ ਅਨੁਸਾਰ ਉਹ ਹਫ਼ਤੇ ਵਿਚ ਚਾਰ ਦਿਨ ਲੁਧਿਆਣਾ ਨਗਰ ਨਿਗਮ ਦਾ ਕੰਮ ਕਰਨਗੇ, ਜਦਕਿ ਇਕ ਦਿਨ ਉਨ੍ਹਾਂ ਨੰੂ ਅਬੋਹਰ ਜਾਣਾ ਪਵੇਗਾ | ਇਸ ਇੰਤਜ਼ਾਮ ਨਾਲ ਲੁਧਿਆਣਾ ਵਰਗੇ ਮਹਾਂਨਗਰ ਵਿਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਕੰਮਕਾਜ 'ਤੇ ਪੂਰਾ ਧਿਆਨ ਦੇਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ | ਸ਼ਹਿਰ ਵਿਚ ਗੈਰਕਾਨੰੂਨੀ ਉਸਾਰੀਆਂ, ਨਕਸ਼ਿਆਂ ਦੀ ਮਨਜ਼ੂਰੀ, ਡੈਮੋਲਿਸ਼ਨ ਕਾਰਵਾਈਆਂ ਅਤੇ ਨਿਗਰਾਨੀ ਵਰਗੇ ਸੰਵੇਦਨਸ਼ੀਲ ਮਸਲੇ ਦਿਨੋਂ ਦਿਨ ਵੱਧ ਰਹੇ ਹਨ, ਜਿਨ੍ਹਾਂ ਲਈ ਪੂਰੇ ਸਮੇਂ ਦੇ ਐਮ.ਟੀ.ਪੀ. ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਲੋਕਲ ਬਾਡੀ ਵਿਭਾਗ ਵਲੋਂ ਇਹ ਐਡੀਸ਼ਨਲ ਚਾਰਜ ਦੇ ਕੇ ਫਿਲਹਾਲ ਐਸ.ਈ. ਨੰੂ ਐਮ.ਟੀ.ਪੀ. ਦਾ ਐਡੀਸ਼ਨਲ ਚਾਰਜ ਦੇਣ 'ਤੇ ਰੋਕ ਲਗਦੀ ਨਜ਼ਰ ਆ ਰਹੀ ਹੈ | ਇਸ ਨਾਲ ਨਗਰ ਨਿਗਮ ਲੁਧਿਆਣਾ 'ਤੇ ਲੱਗ ਰਹੇ ਉਹ ਦੋਸ਼ ਵੀ ਦਬਾਉਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ, ਜਿਨ੍ਹਾਂ ਤਹਿਤ ਲੁਧਿਆਣਾ ਨਗਰ ਨਿਗਮ ਵਿਚ ਐਸ.ਈ. ਨੰੂ ਐਡੀਸ਼ਨਲ ਚਾਰਜ ਦੇਣ ਦੀ ਗੱਲ ਚੱਲ ਰਹੀ ਸੀ | ਮਾਹਿਰਾਂ ਅਤੇ ਨਗਰ ਨਿਗਮ ਜੁੜੇ ਵਰਗਾਂ ਦਾ ਮੰਨਣਾ ਹੈ ਕਿ ਜੇ ਸੱਚਮੁੱਚ ਬਿਲਡਿੰਗ ਬ੍ਰਾਂਚ ਵਿਚ ਸੁਧਾਰ ਲਿਆਉਣਾ ਹੈ ਤਾਂ ਵਿਜੇ ਕੁਮਾਰ ਨੰੂ ਐਡੀਸ਼ਨਲ ਨਹੀਂ, ਸਗੋਂ ਲੁਧਿਆਣਾ ਨਗਰ ਨਿਗਮ ਦਾ ਪੱਕਾ ਐਮ.ਟੀ.ਪੀ. ਚਾਰਜ ਦਿੱਤਾ ਜਾਣਾ ਚਾਹੀਦਾ ਹੈ | ਖਾਸ ਗੱਲ ਇਹ ਹੈ ਕਿ ਵਿਜੇ ਕੁਮਾਰ ਪਹਿਲਾਂ ਵੀ ਲੁਧਿਆਣਾ ਵਿਚ ਐਮ.ਟੀ.ਪੀ. ਦੇ ਤੌਰ 'ਤੇ ਆਪਣੀ ਸੇਵਾ ਦੇ ਚੁੱਕੇ ਹਨ ਅਤੇ ਸ਼ਹਿਰ ਦੀ ਪ੍ਰਸ਼ਾਸਕੀ ਕਾਰਗੁਜ਼ਾਰੀ ਨਾਲ ਵਾਕਫ਼ ਹਨ | ਹੁਣ ਦੇਖਣਾ ਹੋਵੇਗਾ ਕਿ ਲੋਕਲ ਬਾਡੀ ਵਿਭਾਗ ਦਾ ਇਹ ਅਸਥਾਈ ਇੰਤਜ਼ਾਮ ਕਿੰਨਾ ਸਮਾਂ ਚਲਾਉਂਦਾ ਹੈ ਜਾਂ ਲੁਧਿਆਣਾ ਵਰਗੇ ਵੱਡੇ ਸ਼ਹਿਰ ਨੰੂ ਪੱਕਾ ਐਮ.ਟੀ.ਪੀ. ਦੇ ਕੇ ਬਿਲਡਿੰਗ ਬ੍ਰਾਂਚ ਦੇ ਮਸਲਿਆਂ ਦਾ ਠੋਸ ਹੱਲ ਕਰਦਾ ਹੈ |

ਪਿਛਲੀ ਖ਼ਬਰ 'ਬੇਗਮਪੁਰਾ ਐਕਸਪੈੱ੍ਰਸ' ਦਾ ਲੁਧਿਆਣਾ ਪਹੁੰਚਣ 'ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ <br/> ਅਗਲੀ ਖ਼ਬਰ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਉਦਯੋਗਪਤੀ ਡਾਹਢੇ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।