17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਬੇਗਮਪੁਰਾ ਐਕਸਪੈੱ੍ਰਸ' ਦਾ ਲੁਧਿਆਣਾ ਪਹੁੰਚਣ 'ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਬੇਗਮਪੁਰੇ ਦੇ ਨਿਰਮਾਤਾ, ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਸਾਲਾਨਾ ਪ੍ਰਕਾਸ਼ ਉਤਸਵ ਮਨਾਉਣ ਲਈ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ ਅਤੇ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ (ਯੂ.ਪੀ.) ਦੇ ਚੇਅਰਮੈਨ 108 ਸੰਤ ਨਰੰਜਣ ਦਾਸ ਦੀ ਰਹਿਨੁਮਾਈ ਅਤੇ ਸੰਤ ਸਮਾਜ ਦੀ ਅਗਵਾਈ ਹੇਠ ਸੰਗਤਾਂ ਨੂੰ ਗਵਰਧਨਪੁਰ ਕਾਸ਼ੀ ਬਨਾਰਸ ਲਿਜਾ ਰਹੀ ਸਪੈਸ਼ਲ ਟਰੇਨ 'ਬੇਗਮਪੁਰਾ ਐਕਸਪੈੱ੍ਰਸ' ਦਾ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਭੋਰਾ ਕਾਲੋਨੀ ਵਲੋਂ ਰੇਸ਼ਮ ਸਿੱਧੂ ਦੀ ਅਗਵਾਈ 'ਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਜਿਉਂ ਹੀ ਇਹ ਸਪੈਸ਼ਲ ਟਰੇਨ ਲੁਧਿਆਣਾ ਦੇ ਪਲੇਟ ਫਾਰਮ ਨੰ. 1 'ਤੇ ਪੁੱਜੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਸਭਾਵਾਂ ਜਿਨ੍ਹਾਂ ਵਿਚ ਪ੍ਰਮੁੱਖ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਭੋਰਾ ਕਾਲੋਨੀ-ਬੀ, ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਗੁਰੂ ਹਰਿਰਾਏ ਨਗਰ, ਕਾਰਾਬਾਰਾ, ਮੁਹੱਲਾ ਗਾਂਧੀ ਨਗਰ, ਭਾਰਤੀ ਕਾਲੋਨੀ, ਪਿੰਡ ਭੋਰਾ, ਪਿੰਡ ਭੱਟੀਆਂ, ਬਾਹਦੁਰਕੇ ਅਤੇ ਡਾ. ਅੰਬੇਡਕਰ ਮਿਸ਼ਨ ਇੰਪਲਾਈਜ਼ ਫੈਡਰੇਸ਼ਨ ਪੰਜਾਬ ਅਤੇ ਸਰਧਸ ਸੰਗਠਨ ਦੇ ਸੈਂਕੜੇ ਸਾਥੀਆਂ ਨੇ ਜੈਕਾਰੇ ਲਗਾ ਕੇ ਸਵਾਗਤ ਕੀਤਾ | ਇਸ ਦੌਰਾਨ ਸਤਿਗੁਰੂ ਰਵਿਦਾਸ ਸਭਾਵਾਂ ਵਲੋਂ ਸਮੁੱਚੀ ਟਰੇਨ ਯਾਤਰੀਆਂ ਲਈ ਗੁਰੂ ਕੇ ਲੰਗਰ ਦੇ ਪੈਕਟ ਅਤੇ ਪੀਣ ਵਾਲੇ ਪਾਣੀ ਦੀਆਂ ਪੇਟੀਆਂ ਟਰੇਨ ਵਿਚ ਸੰਗਤਾਂ ਨੂੰ ਦਿੱਤੀਆਂ | ਪ੍ਰਬੰਧਕਾਂ ਵਲੋਂ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ 108 ਸੰਤ ਨਰੰਜਣ ਦਾਸ ਦਾ ਲੁਧਿਆਣਾ ਦੀਆਂ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਵਲੋਂ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਅਤੇ ਡਾ. ਅੰਬੇਡਕਰ ਮਿਸ਼ਨ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਰੇਸ਼ਮ ਲਾਲ ਸਿੱਧੂ ਨੇ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦਾ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਇਸ ਸਪੈਸ਼ਲ ਟਰੇਨ ਰਾਹੀਂ ਯਾਤਰਾ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਵਿਚ ਰੰਗੀ 'ਬੇਗਮਪੁਰਾ ਐਕਸਪੈੱ੍ਰਸ' ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਈ | ਇਸ ਮੌਕੇ ਪ੍ਰਧਾਨ ਹਰਮੇਸ਼ ਕੁਮਾਰ ਮੱਲ, ਕੌਂਸਲਰ ਹੰਸਰਾਜ, ਸੋਮਨਾਥ ਬਾਲੀ, ਹੁਸਨ ਲਾਲ ਜਨਾਗਲ, ਹਰਮੇਸ਼ ਕਲੇਰ, ਡਾ. ਅਸ਼ੀਸ਼ ਸੌਂਧੀ, ਬਿਮਲ ਚੁੰਬਰ, ਸ਼ੰਕਰ ਦਾਸ ਲੋਈ, ਹਰਮੇਸ਼ ਜਨਾਗਲ, ਸੰਤੋਖ ਕਲੇਰ ਅਤੇ ਤਰਸੇਮ ਕਤਨੇਰੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿੰਦਰਾ ਵਲੋਂ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨਾਲ ਮੁਲਾਕਾਤ, ਪੰਜਾਬ ਬਾਰੇ ਕੀਤੀ ਚਰਚਾ <br/> ਅਗਲੀ ਖ਼ਬਰ ਹਫ਼ਤੇ 'ਚ 4 ਦਿਨ ਲੁਧਿਆਣਾ, 1 ਦਿਨ ਅਬੋਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।