04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜੇ.ਈ. ਬਲਜੀਤ ਸਿੰਘ ਭੰਗਾਲਾ ਨੇ ਸਬ ਡਵੀਜ਼ਨ ਖੇਮਕਰਨ ਵਿਖੇ ਅਹੁਦਾ ਸੰਭਾਲਿਆ

ਅਜੀਤ ਡੈਸਕ 02-07-2026
ਖੇਮਕਰਨ, 1 ਜੁਲਾਈ (ਰਾਕੇਸ਼ ਕੁਮਾਰ ਬਿੱਲਾ)–ਪਾਵਰਕਾਮ ’ਚ ਨਵੇਂ ਪਦਉੱਨਤ ਹੋ ਕਿ ਜੇ.ਈ. ਬਣੇ ਮੁਲਾਜ਼ਮ ਆਗੂ ਬਲਜੀਤ ਸਿੰਘ ਭੰਗਾਲਾ ਨੇ ਸਬ ਡਵੀਜ਼ਨ ਖੇਮਕਰਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ।ਬਲਜੀਤ ਸਿੰਘ ਭੰਗਾਲਾ ਪਹਿਲਾਂ ਵੀ ਬਤੌਰ ਲਾਇਨਮੈਨ ਇੱਥੇ ਸੇਵਾ ਨਿਭਾ ਚੁੱਕੇ ਹਨ। ਪਾਵਰਕਾਮ ਦੀਆਂ ਮੁਲਾਜ਼ਮ ਜੰਥੇਬੰਦੀਆ ਇੰਪਲਾਇਜ ਫੈਡਰੇਸ਼ਨ, ਟੀ.ਐਸ.ਯੂ. ਤੇ ਹੋਰ ਸਾਥੀ ਮੁਲਾਜ਼ਮਾਂ ਨੇ ਸਥਾਨਿਕ ਬਿਜਲੀ ਘਰ ਵਿਖੇ ਨਵ-ਨਿਯੁਕਤ ਜੇ.ਈ. ਭੰਗਾਲਾ ਦਾ ਸਵਾਗਤ ਕਰਦੇ ਸਨਮਾਨਿਤ ਕੀਤਾ ਤੇ ਵਧਾਈਆਂ ਦਿੱਤੀਆਂ। ਜਿਸ ’ਤੇ ਬਲਜੀਤ ਸਿੰਘ ਭੰਗਾਲਾ ਨੇ ਸਾਰੇ ਸਾਥੀ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਭਾਗ ’ਚ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਉਣਾ ਪਹਿਲਾ ਫਰਜ਼ ਹੈ। ਇਸ ਸਰਹੱਦੀ ਇਲਾਕੇ ’ਚ ਬਿਜਲੀ ਸੰਬੰਧੀ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਿਜਲੀ ਘਰ ਖੇਮਕਰਨ ਦੇ ਦਫ਼ਤਰ ਪੁੱਜਣ ’ਤੇ ਐਕਸੀਅਨ ਭਿੱਖੀਵਿੰਡ ਇੰਜੀਨੀਅਰ ਨੀਰਜ ਕੁਮਾਰ, ਐਸ.ਡੀ.ਓ. ਖੇਮਕਰਨ ਗੁਰਦੇਵ ਸਿੰਘ, ਐਚ.ਡੀ.ਐਮ. ਹਰਕੰਵਲ ਸਿੰਘ ਸਮੇਤ ਜਥੇਬੰਦੀਆ ਦੇ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਇੰਪਲਾਈਜ ਫੈਡਰੈਸ਼ਨ ਸਬ ਡਵੀਜ਼ਨ ਖੇਮਕਰਨ ਦੇ ਪ੍ਰਧਾਨ ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਕੈਸ਼ੀਅਰ , ਬਿੱਕਰ ਸਿੰਘ ਡਵੀਜ਼ਨ ਸਰਪ੍ਰਸਤ, ਗੁਰਜੰਟ ਸਿੰਘ ਸਕੱਤਰ, ਨਿਰਮਲ ਸਿੰਘ, ਗੁਰਮੀਤ ਸਿੰਘ, ਸੁਨੀਲ ਸਿੰਘ, ਏ.ਆਰ.ਏ ਕਰਨਜੀਤ ਸਿੰਘ, ਗੁਰਜੀਤ ਸਿੰਘ ਪ੍ਰਧਾਨ ਸਬ ਡਵੀਜ਼ਨ ਖੇਮਕਰਨ ਟੀ.ਐਸ.ਯੂ.. ਗਗਨਦੀਪ ਸਿੰਘ , ਮਨਦੀਪ ਕੁਮਾਰ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਅਜੀਤ ਸਿੰਘ, ਗੁਰਲਾਲ ਸਿੰਘ ਲਾਖਣਾ, ਚਮਕੌਰ ਸਿੰਘ ਕਲਸ ਸਰਪੰਚ, ਸੁਰਜੀਤ ਸਿੰਘ ਪ੍ਰੇਮ ਨਗਰ ਅਤੇ ਹੋਰ ਸਾਥੀ ਹਾਜ਼ਰ ਹਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਹੜ੍ਹਾਂ ਦੌਰਾਨ ਨੁਕਸਾਨੇ ਫੱਤੇਵਾਲ ਦੇ ਗੁਰਦੁਆਰਾ ਸਾਹਿ... ਅਗਲੀ ਖ਼ਬਰ ਸਰਹੱਦੀ ਖੇਤਰ ਦੀ ਨਾਮਵਰ ਸੰਸਥਾ ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਸੰਪੂਰਨ ਏ.ਸੀ. ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।