04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜਾਮਾਰਾਏ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਡੈਲੀਗੇਟ ਇਜਲਾਸ

ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਖਡੂਰ ਸਾਹਿਬ ਦਾ ਡੈਲੀਗੇਟ ਇਜਲਾਸ ਜਗੀਰ ਸਿੰਘ ਜਾਮਾਰਾਏ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਨੂੰ ਸੰਬੋਧਨ ਕਰਨ ਲਈ ਚਾਨਣ ਸਿੰਘ ਪਹਿਲਵਾਨਕੇ ਜ਼ਿਲ੍ਹਾ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਰਨ ਤਾਰਨ, ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਪੱਟੀ, ਮੀਤ ਪ੍ਰਧਾਨ ਹੀਰਾ ਸਿੰਘ ਦਰਾਜਕੇ, ਮੀਤ ਪ੍ਰਧਾਨ ਪ੍ਰਗਟ ਸਿੰਘ ਪੱਟੀ ਵਿਸ਼ੇਸ਼ ਤੌਰ ’ਤੇ ਪਹੁੰਚੇ।

ਪਿੰਡ ਜਾਮਾਰਾਏ ਵਿਖੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਚਾਨਣ ਸਿੰਘ ਪਹਿਲਵਾਨਕੇ ਅਤੇ ਡੈਲੀਗੇਟ ਦਿਖਾਈ ਦੇ ਰਹੇ ਹਨ। ਤਸਵੀਰ–ਧੂੰਦਾ 04-10-2026
ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਖਡੂਰ ਸਾਹਿਬ ਦਾ ਡੈਲੀਗੇਟ ਇਜਲਾਸ ਜਗੀਰ ਸਿੰਘ ਜਾਮਾਰਾਏ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਨੂੰ ਸੰਬੋਧਨ ਕਰਨ ਲਈ ਚਾਨਣ ਸਿੰਘ ਪਹਿਲਵਾਨਕੇ ਜ਼ਿਲ੍ਹਾ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਰਨ ਤਾਰਨ, ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਪੱਟੀ, ਮੀਤ ਪ੍ਰਧਾਨ ਹੀਰਾ ਸਿੰਘ ਦਰਾਜਕੇ, ਮੀਤ ਪ੍ਰਧਾਨ ਪ੍ਰਗਟ ਸਿੰਘ ਪੱਟੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਅਜਲਾਸ ਵਿਚ 25 ਡੈਲੀਗੇਟਾਂ ਨੇ ਹਿੱਸਾ ਲਿਆ ਅਤੇ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਚਾਨਣ ਸਿੰਘ ਪਹਿਲਵਾਨਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਰੀਬ ਜਨਤਾ ਨੂੰ ਸਰਕਾਰ ਵਲੋਂ ਬੇਰੁਜ਼ਗਾਰ ਕਰ ਦਿੱਤਾ ਹੈ ਕਿਉਂਕਿ ਨਵਾਂ ਕਨੂੰਨ ਜੋ ਬਣਿਆਂ ਹੈ ਓਸ ਅਧੀਨ 60 ਫੀਸਦੀ ਅਤੇ 40 ਫੀਸਦੀ ਕ੍ਰਮਵਾਰ ਕੇਦਰ ਅਤੇ ਪੰਜਾਬ ਸਰਕਾਰ ਨੂੰ ਮਨਰੇਗਾ ਦੇ ਇੰਤਜਾਮ ਕਰਨ ਲਈ ਕਨੂੰਨ ਬਣਾਇਆ ਗਿਆ ਹੈ। ਇਸ ਮੌਕੇ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਅਤੇ ਪੰਜ ਲੱਖ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਜਾਣ। ਪੰਜਾਬ ਵਿਚੋਂ ਨਸ਼ਿਆ ਦਾ ਪ੍ਰਕੋਪ ਬੰਦ ਕੀਤਾ ਜਾਵੇ ਅਤੇ ਕਨੂੰਨ ਵਿਵਸਥਾ ਨੂੰ ਦਰੁਸਤ ਕੀਤਾ ਜਾਵੇ। ਇਸ ਮੌਕੇ 17 ਮੈਬਰੀ ਕਮੇਟੀ ਦੀ ਚੋਣ ਹੋਈ। ਜਿਸ ਵਿਚ ਤਹਿਸੀਲ ਸਕੱਤਰ ਜਗੀਰ ਸਿੰਘ ਜਾਮਾਰਾਏ ਪ੍ਰਧਾਨ, ਸੁਰਜੀਤ ਸਿੰਘ ਖੇਲਾ ਮੀਤ ਪ੍ਰਧਾਨ, ਬੂਟਾ ਸਿੰਘ ਭੈਲ ਮੀਤ ਸਕੱਤਰ, ਰਾਜਬੀਰ ਸਿੰਘ ਜਮਾਰਾਏ ਮੀਤ ਪ੍ਰਧਾਨ, ਜਗੀਰ ਸਿੰਘ ਸਾਬਕਾ ਮੈਂਬਰ ਪੰਚਾਇਤ ਮੈਂਬਰ, ਗੁਰਦੇਵ ਸਿੰਘ, ਜਗਦੀਸ਼ ਸਿੰਘ ਖੇਲਾ, ਹਰਜਿੰਦਰ ਸਿੰਘ ਭੈਲ, ਸੰਤੋਖ ਸਿੰਘ ਕੱਦਗਿੱਲ, ਰਾਮ ਸਿੰਘ ਕੱਦਗਿੱਲ, ਮੰਗਲ ਸਿੰਘ ਦਿਲਾਵਰਪੁਰ, ਸੁਖਵਿੰਦਰ ਸਿੰਘ ਬਿੱਲੇ, ਕਸ਼ਮੀਰ ਸਿੰਘ ਜਾਮਾਰਾਏ ਆਦਿ ਨੂੰ ਜਿੰਮੇਵਾਰੀ ਦਿੱਤੀ ਗਈ।
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਦੀ ਔਰਤ ਇਕਾਈ ਦੀ ਚੋਣ ਅਗਲੀ ਖ਼ਬਰ ਬਲਾਕ ਪੱਟੀ ’ਚ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।