26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਿੰਡ ਚੀਮਾ ਖੁਰਦ ਵਿਖੇ ਝਗੜੇ ਦੌਰਾਨ ਹੋਈ ਮੌਤ ਦੇ ਮਾਮਲੇ 'ਚ 4 ਮੁਲਜ਼ਮ ਗਿ੍ਫ਼ਤਾਰ <br/>

ਅਜੀਤ ਡੈਸਕ 15-04-2026
ਤਰਨ ਤਾਰਨ, 14 ਅਪ੍ਰੈਲ (ਹਰਿੰਦਰ ਸਿੰਘ)-ਬੀਤੇ ਦਿਨੀਂ ਪਿੰਡ ਚੀਮਾ ਖੁਰਦ ਵਿਚ ਹੋਏ ਲੜਾਈ ਝਗੜੇ ਕਾਰਨ ਗੋਲੀ ਚੱਲਣ ਨਾਲ ਹੋਈ ਵਿਅਕਤੀ ਦੀ ਮੌਤ ਦੇ ਕੇਸ 'ਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਇਸ ਕੇਸ ਨੂੰ ਸੁਲਝਾ ਲਿਆ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਅਪ੍ਰੈਲ ਨੂੰ ਵਰਿੰਦਰ ਸਿੰਘ ਉਰਫ ਰਾਜਾ ਪੁੱਤਰ ਖਜਾਨ ਸਿੰਘ ਵਾਸੀ ਚੀਮਾਂ ਖੁਰਦ ਨੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਬਿਆਨ ਦਰਜ ਕਰਵਾਏ ਕਿ ਉਸ ਦਾ ਪਿਤਾ ਖਜਾਨ ਸਿੰਘ ਉਸ ਦੇ ਨਾਲ ਘਰ ਰਹਿੰਦਾ ਸੀ | ਰਾਤ 8 ਵਜੇ ਉਸਦਾ ਪਿਤਾ ਘਰ ਦੇ ਬਾਹਰ ਗਲੀ ਵਿਚ ਖੜਾ ਸੀ ਤਾਂ ਅਚਾਨਕ ਹੁਸਨਪ੍ਰੀਤ ਸਿੰਘ ਉਰਫ ਹੁਸਨ ਪੁੱਤਰ ਵਾਸੀ ਚੀਮਾ ਕਲਾਂ, ਭਿੰਖੀ ਪੁੱਤਰ ਸੂਲਾ ਸਿੰਘ ਵਾਸੀ ਚੀਮਾ ਕਲਾਂ, ਟੁੱਟਾ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਚੀਮਾ ਕਲਾ, ਯਾਦੂ ਪੁੱਤਰ ਵਾਸੀ ਚੀਮਾ ਕਲਾਂ ਨੇ ਰਲ ਕੇ ਆਪਣੇ ਹੱਥਾਂ ਵਿਚ ਪਾਏ ਹੋਏ ਕੜਿਆਂ ਨਾਲ ਸਾਡੇ ਪਿੰਡ ਦੇ ਸੁਖਮਨ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਜੋਬਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਚੀਮਾ ਖੁਰਦ ਦੋਵਾਂ ਦੇ ਸਿਰ ਵਿਚ ਕੜੇ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਇਨ੍ਹਾਂ ਨੂੰ ਮੇਰੇ ਪਿਤਾ ਖਜਾਨ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ ਅਤੇ ਉਕਤ ਚਾਰੇ ਵਿਅਕਤੀ ਉਥੋ ਚਲੇ ਗਏ ਅਤੇ 20 ਮਿੰਟ ਬਾਅਦ ਚਾਰੇ ਵਿਅਕਤੀ ਅਤੇ ਆਪਣੇ ਨਾਲ ਹੋਰ ਆਦਮੀ ਲੈ ਕੇ ਲਲਕਾਰੇ ਮਾਰਦੇ ਹੋਏ ਮੌਕੇ 'ਤੇ ਆਏ ਅਤੇ ਇਨ੍ਹਾਂ ਵਿਚੋਂ ਕਿਸੇ ਇਕ ਨੇ ਘਰ ਦੇ ਨੇੜੇ ਲੱਗੇ ਟਰਾਂਸਫਰ ਦੇ ਇੱਟ ਮਾਰ ਕੇ ਬੱਤੀ ਬੰਦ ਕਰ ਦਿੱਤੀ ਅਤੇ ਪਿਸਟਲ ਦੇ ਦੋ ਫਾਇਰ ਕੀਤੇ, ਜੋ ਇਕ ਫਾਇਰ ਉਸਦੇ ਪਿਤਾ ਦੇ ਸਿਰ ਵਿਚ ਲੱਗਾ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਉਸਨੇ ਆਪਣੇ ਪਿਤਾ ਅਤੇ ਸੁਖਮਨ ਸਿੰਘ ਅਤੇ ਜੋਬਨਜੀਤ ਸਿੰਘ ਨੂੰ ਕਸੇਲ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾ ਨੇ ਉਸਦੇ ਪਿਤਾ ਨੂੰ ਮਿ੍ਤਕ ਕਰਾਰ ਦੇ ਦਿੱਤਾ ਅਤੇ ਸੁਖਮਨ ਸਿੰਘ, ਜੋਬਨਜੀਤ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰ ਲਿਆ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਉਕਤ ਚਾਰਾਂ ਵਿਅਕਤੀਆਂ ਖਿਲਾਫ਼ ਕਤਲ ਤੋਂ ਇਲਾਵਾ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਵਲੋਂ ਮੁਲਜਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇਨਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਮੁਲਜ਼ਮ ਪਿ੍ਸ ਉਰਫ ਭਿੰਖੀ, ਵੰਸ਼ ਸਿੰਘ ਉਰਫ ਯਾਦੂ ਅਤੇ ਅਣਪਛਾਤਿਆਂੱ ਵਿਚੋਂ ਅੰਸ਼ ਸਿੰਘ ਉਰਫ ਨੋਨੀ, ਜੁਗਰਾਜ ਸਿੰਘ ਉਰਫ ਮੋਨੀ ਇਸ ਸਮੇਂ ਪਿੰਡ ਚੀਮਾਂ ਕਲਾਂ ਨਜ਼ਦੀਕ ਘੁੰਮ ਰਹੇ ਹਨ ਤਾਂ ਤੁਰੰਤ ਪੁਲਿਸ ਨੇ ਛਾਪੇਮਾਰੀ ਦੌਰਾਨ ਉਕਤ ਚਾਰਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਪਿੰਡ ਵਿਚ ਆਪਸੀ ਲੜਾਈ ਝਗੜਾ ਸੀ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿਥੇ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ | ਇਸ ਤੋਂ ਇਲਾਵਾ ਫਰਾਰ ਮੁਲਜ਼ਮ ਹੁਸਨਪ੍ਰੀਤ ਸਿੰਘ ਉਰਫ ਹੁਸਨ, ਟੁੱਟਾ ਸਿੰਘ, ਜਗਦੀਪ ਸਿੰਘ ਉਰਫ ਭੱਪੋ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਆਧਾਰ ਕਾਰਡ ਜ਼ਰੂਰੀ ਵੀ ਨਹੀਂ ਅਤੇ ਆਧਾਰ ਕਾਰਡ ਤੋਂ ਬਿਨਾਂ ਕੁਝ ਹੁੰਦਾ ਵੀ ਨਹੀਂ <br/> ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ ਬੂਹ ਹਰੀਕੇ ਪੱਤਣ ਵਿਖੇ ਸੈਲਫ਼ ਡਿਫੈਂਸ ਟ੍ਰੇਨਿੰਗ ਅਤੇ ਬੈਲਟ ਟੈਸਟ ਫ਼ਾਰ ਕਰਾਟੇ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।