26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਮਾਹਣੇਕੇ ਦੇ ਸ਼ਮਸਾਨਘਾਟ ਥੱਲਿਉਂ ਆਪਣੀ ਜ਼ਮੀਨ ਕਢਾਉਣ ਲਈ ਅਕਾਲੀ ਆਗੂ ਗੁਰਮੁਖ ਸਿੰਘ ਕੋਹਾੜਕਾ ਨੇ ਪੰਚਾਇਤ ਨੂੰ ਕਾਨੂੰਨੀ ਨੋਟਿਸ ਦਿੱਤੇ

ਅਮਰਕੋਟ, 25 ਅਕਤੂਬਰ (ਭੱਟੀ)—ਪਿੰਡ ਮਾਹਣੇਕੇ ਦੀ ਪੰਚਾਇਤ ਤੇ ਬੀ. ਡੀ.

ਗੁਰਮੁੱਖ ਸਿੰਘ ਸੈਕਟਰੀ ਜਾਣਕਾਰੀ ਦਿੰਦਾ ਹੋਇਆ। 26-10-2026
ਅਮਰਕੋਟ, 25 ਅਕਤੂਬਰ (ਭੱਟੀ)—ਪਿੰਡ ਮਾਹਣੇਕੇ ਦੀ ਪੰਚਾਇਤ ਤੇ ਬੀ.ਡੀ.ਪੀ.ਓ. ਵਲਟੋਹਾ ਨੂੰ ਕੱਢੇ ਕਨੂੰਨੀ ਨੋਟਿਸ ’ਤੇ ਹੋਰ ਕਾਗਜਾਤ ਦਿਖਾਉਂਦਿਆਂ ਅਕਾਲੀ ਆਗੂ ਗੁਰਮੁੱਖ ਸਿੰਘ ਸੈਕਟਰੀ ਵਸਨੀਕ ਮਾਹਣੇਕੇ ਨੇ ਕਿਹਾ ਕਿ ਉਸ ਦੀ ਨਿੱਝੀ ਮਾਲਕੀ ਵਾਲੀ ਜ਼ਮੀਨ ਖਸਰਾ ਨੰਬਰ 72, 16, 1 2-13 ਅਤੇ 17, 1 1-6 ਵਿਚ ਨਾਲ ਸ਼ਮਸ਼ਾਨਘਾਟ ਬਣਿਆ ਹੈ ਤੇ ਹੁਣ ਦੁਬਾਰਾ ਪੰਚਾਇਤ ਸ਼ਮਸਾਨਘਾਟ ਦਾ ਕੰਮ ਕਰਵਾ ਰਹੀ ਤੇ ਉਹ ਉਨ੍ਹਾਂ ਜ਼ਮੀਨ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਛੱਡ ਰਹੀ । ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਨੇ ਪੰਚਾਇਤ ਦੇ ਸਾਰੇ ਮੈਂਬਰਾਂ ਅਤੇ ਸਰਪੰਚ ਦੇ ਘਰ-ਘਰ ਜਾ ਕੇ ਬੇਨਤੀਆਂ ਕੀਤੀਆਂ ਕਿ ਮੇਰੀ ਉਕਤ ਜ਼ਮੀਨ ਵਿਚ ਸ਼ਮਸ਼ਾਨਘਾਟ ਦੀ ਉਸਾਰੀ ਨਾ ਕੀਤੀ ਜਾਵੇ, ਪਰ ਪੰਚਾਇਤ ਦੇ ਮੈਂਬਰਾਂ ਅਤੇ ਸਰਪੰਚ ਨੇ ਮੇਰੀ ਬੇਨਤੀ ਨੂੰ ਦਰਕਿਨਾਰ ਕਰਦੇ ਹੋਏ ਉਲਟਾ ਮੈਨੂੰ ਦਬਾਇਆ ਅਤੇ ਧਮਕੀਆਂ ਦਿੱਤੀਆਂ, ਕਿਉਂਕਿ ਮੈਂ ਸ਼ੋਮਣੀ ਅਕਾਲੀ ਦਲ ਪਾਰਟੀ ਦਾ ਵਰਕਰ ਹਾਂ ਅਤੇ ਇਸ ਤੋਂ ਇਲਾਵਾ ਸਮਾਜ ਸੇਵਕ ਦੇ ਤੌਰ ਤੇ ਸਮਾਜ ਸੇਵਾ ਨੂੰ ਪਹਿਲ ਦਿੰਦਾ ਹਾਂ । ਮੈਂ ਪੰਚਾਇਤ ਨਾਲ ਝਗੜਾ ਨਹੀਂ ਕਰਨਾ ਚਾਹੁੰਦਾ । ਮੇਰੀ ਸਾਡੇ ਖੇਮਕਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ ਪਾਸ ਬੇਨਤੀ ਹੈ ਕਿ ਜੋ ਪਿੰਡ ਦੀ ਪੰਚਾਇਤ ਮੇਰੀ ਉਕਤ ਜ਼ਮੀਨ ਵਿਚ ਧੱਕੇ ਨਾਲ ਸ਼ਮਸ਼ਾਨਘਾਟ ਦੀ ਉਸਾਰੀ ਕਰਨ ’ਤੇ ਤੁਲੀ ਹੋਈ ਹੈ, ਨੂੰ ਰੋਕਿਆ ਜਾਵੇ ਅਤੇ ਪੰਚਾਇਤ ਆਪਣੀ ਜ਼ਮੀਨ ਜਿਥੇ ਹੈ, ਉੱਥੇ ਉਸ ਦੀ ਨਿਸ਼ਾਨਦੇਹੀ ਕਰਵਾਕੇ ਸ਼ਮਸ਼ਾਨਘਾਟ ਉਸਾਰੀ ਕਰਵਾਈ ਜਾਵੇ । ਇਸ ਮੌਕੇ ਬੀ.ਡੀ.ਪੀ.ਓ. ਬਲਜਿੰਦਰ ਸਿੰਘ ਤੇ ਪੰਚਾਇਤ ਨੇ ਕਿਹਾ ਕਿ ਉਨ੍ਹਾਂ ਸੈਕਟਰੀ ਗੁਰਮੁੱਖ ਸਿੰਘ ਨੂੰ 10 ਦਿਨ ਵਕਤ ਦੇ ਦਿੱਤਾ। ਉਹ ਆਪਣੀ ਨਿਸ਼ਾਨਦੇਹੀ ਕਰਵਾ ਕੇ ਤਸੱਲੀ ਕਰਵਾ ਲਵੇ ਨਹੀਂ, ਉਹ ਮੁੜ ਸ਼ਮਸਾਨਘਾਟ ਦੀ ਉਸਾਰੀ ਸੁਰੂ ਕਰ ਦੇਣਗੇ।
ਪਿਛਲੀ ਖ਼ਬਰ ਸਰਹੱਦੀ ਸ਼ਹਿਰ ਖੇਮਕਰਨ ਪਹੁੰਚਣ ’ਤੇ ਟਰਬੋਨੇਟਰਜ਼ ਦੀ ਸਾਈਕਲ ਯਾਤਰਾ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਗਰੁੱਪ-ਡੀ ਦਾ ਪੇਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।