ਸਰਹੱਦੀ ਸ਼ਹਿਰ ਖੇਮਕਰਨ ਪਹੁੰਚਣ ’ਤੇ ਟਰਬੋਨੇਟਰਜ਼ ਦੀ ਸਾਈਕਲ ਯਾਤਰਾ ਦਾ ਨਿੱਘਾ ਸਵਾਗਤ
ਖੇਮਕਰਨ, 25 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸਿਹਤਮੰਦ ਅਤੇ ਅਰੋਗ ਜੀਵਨ ਬਤੀਤ ਕਰਨ ਦੇ ਜਜ਼ਬੇ ਹੇਠ ਟਰਬੋਨੇਟਰਜ ਗਰੁੱਪ ਵਲੋਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਰਾਹੀਂ ਖੇਮਕਰਨ ਪਹੁੰਚਣ ਵਾਲੀ ਸਾਈਕਲ ਯਾਤਰਾ ਦਾ ਸ਼ਹਿਰ ਖੇਮਕਰਨ ਪਹੁੰਚਣ ’ਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਪਰਮਜੀਤ ਸਿੰਘ ਸੰਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਗਰੁੱਪ ਦੇ ਫਾਊਂਡਰ ਜਗਦੀਪ ਸਿੰਘ ਪੁਰੀ ਅਤੇ ਸੁਖਮਿੰਦਰ ਸਿੰਘ ਸੋਹਲ ਪ੍ਰਧਾਨ ਅੰਮ੍ਰਿਤਸਰ ਗਰੁੱਪ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਸਾਈਕਲ ਯਾਤਰਾ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਬਤੀਤ ਕਰਨਾ ਹੈ।
ਪ
ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਜਿੰਦਰ ਕੌਰ। ਤਸਵੀਰ: ਲਵਲੀ
26-10-2026
ਖੇਮਕਰਨ, 25 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸਿਹਤਮੰਦ ਅਤੇ ਅਰੋਗ ਜੀਵਨ ਬਤੀਤ ਕਰਨ ਦੇ ਜਜ਼ਬੇ ਹੇਠ ਟਰਬੋਨੇਟਰਜ ਗਰੁੱਪ ਵਲੋਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਰਾਹੀਂ ਖੇਮਕਰਨ ਪਹੁੰਚਣ ਵਾਲੀ ਸਾਈਕਲ ਯਾਤਰਾ ਦਾ ਸ਼ਹਿਰ ਖੇਮਕਰਨ ਪਹੁੰਚਣ ’ਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਪਰਮਜੀਤ ਸਿੰਘ ਸੰਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਗਰੁੱਪ ਦੇ ਫਾਊਂਡਰ ਜਗਦੀਪ ਸਿੰਘ ਪੁਰੀ ਅਤੇ ਸੁਖਮਿੰਦਰ ਸਿੰਘ ਸੋਹਲ ਪ੍ਰਧਾਨ ਅੰਮ੍ਰਿਤਸਰ ਗਰੁੱਪ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਸਾਈਕਲ ਯਾਤਰਾ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਬਤੀਤ ਕਰਨਾ ਹੈ। ਉਨ੍ਹਾਂ ਇਸ ਸਾਈਕਲ ਤੋਂ ਨੌਜਵਾਨਾਂ ਨੂੰ ਸੇਧ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੇ ਗਰੁੱਪ ਵਲੋਂ ਇਹ ਸਾਈਕਲ ਯਾਤਰਾ ਨਵੀਂ ਦਿੱਲੀ ਤੋਂ ਸ਼ੁਰੂ ਕੀਤੀ ਗਈ ਹੈ, ਜਿਹੜੀ ਪਹਿਲਾਂ ਅੰਮ੍ਰਿਤਸਰ ਪੁੱਜੀ, ਜਿੱਥੋਂ ਸਾਡੀ ਟੀਮ ਦੇ ਸਥਾਨਕ ਮੈਂਬਰ ਸ਼ਮੂਲੀਅਤ ਕਰਕੇ ਸਰਹੱਦੀ ਕਸਬਾ ਖੇਮਕਰਨ ਪੁੱਜੇ ਹਨ। ਇੱਥੇ ਯਾਤਰਾ ਦਾ ਪਹਿਲਾਂ ਪੜਾਅ ਮੁਕੰਮਲ ਕਰਕੇ ਸਮਾਪਤੀ ਕੀਤੀ ਹੈ । ਇਸੇ ਦੌਰਾਨ ਖੇਮਕਰਨ ਸ਼ਹਿਰ ਪੁੱਜਣ ’ਤੇ ਟਰਬੋਨੇਟਰਜ ਯਾਤਰਾ ਦਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸੰਧੂ ਵਲੋਂ ਹਾਰ ਪਾ ਕੇ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਕਰਕੇ ਸਵਾਗਤ ਕੀਤਾ ਗਿਆ, ਜਿਸ ਤੋਂ ਬਾਦ ਗਰੁੱਪ ਦੇ ਮੈਂਬਰਾਂ ਵਲੋਂ ਸਰਹੱਦ ’ਤੇ ਜਾ ਕੇ ਦੋ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕੀਤੇ ਗਏ। ਇਸ ਮੌਕੇ ਜਸਪ੍ਰੀਤ ਸਿੰਘ, ਗਗਨਦੀਪ ਸਿੰਘ ਬਾਜਵਾ, ਬਲਦੇਵ ਸਿੰਘ ਮਨਾਵਾਂ, ਸੋਨੂੰ ਗਿੱਲ ਤੋਂ ਇਲਾਵਾ ਗਰੁੱਪ ਦੇ ਮੈਂਬਰਾਂ ਰਣਜੀਤ ਸਿੰਘ, ਜਸਮੀਤ ਸਿੰਘ ਗਰੋਵਰ, ਕੁਲਵਿੰਦਰ ਸਿੰਘ, ਸਾਹਿਬ ਸਿੰਘ, ਗੁਰਬਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ,ਗੁਰਮੀਤ ਸਿੰਘ, ਹਰਵਿੰਦਰ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ, ਪਰਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਇਕਬਾਲ ਸਿੰਘ, ਤਰਨਦੀਪ ਸਿੰਘ, ਦਲਜੀਤ ਸਿੰਘ, ਸੁਰਜੀਤ ਸਿੰਘ, ਤਰਨਦੀਪ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ ।