ਹਰੀਕੇ ਪੱਤਣ, 14 ਅਪ੍ਰੈਲ (ਸੰਜੀਵ ਕੁੰਦਰਾ)-ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ ਬੂਹ ਹਰੀਕੇ ਪੱਤਣ ਵਿਖੇ ਸੈਲਫ਼ ਡਿਫੈਂਸ ਟ੍ਰੇਨਿੰਗ ਅਤੇ ਬੈਲਟ ਟੈਸਟ ਫ਼ਾਰ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿਚ ਵਿਦਿਆਰਥੀਆਂ ਦੇ ਕੋਚ ਜਗਜੀਤ ਸਿੰਘ ਦੇ ਨਾਲ ਸਿਹਾਨ ਵਸੰਤ ਕੁਮਾਰ ਸਿੰਘ ਡਾਇਰੈਕਟਰ ਕਰਾਟੇ ਫੈਡਰੇਸ਼ਨ ਇੰਡੀਆ ਪੰਜਵੇਂ ਡੈਨ ਬਲੈਕ ਬੈਲਟ ਜਪਾਨ ਅਤੇ ਕੰਟਰੀ ਰੀਪਰੇਂਜਨਟੇਟਿਵ ਫ਼ਾਰ ਡਬਲਊ ਕੇ.ਕੇ ਅਤੇ ਚੇਅਰਮੈਨ ਆਫ ਕੇ.ਕੇ ਐੱਫ਼.ਆਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਕੂਲ ਪਹੁੰਚਣ 'ਤੇ ੳਨ੍ਹਾਂ ਦਾ ਭਰਵਾਂ ਸੁਆਗਤ ਸਕੂਲ ਮੈਨੇਜਿੰਗ ਡਾਇਰੈਕਟਰ ਦੁਆਰਾ ਅਤੇ ਸਕੂਲ ਬੈਂਡ ਟੀਮ ਦੁਆਰਾ ਕੀਤਾ ਗਿਆ | ਸਿਹਾਨ ਵਲੋਂ ਸਕੂਲ ਕੈਂਪਸ ਦਾ ਦੌਰਾ ਕੀਤਾ ਗਿਆ | ਅਵਨੀਤ ਕੌਰ ਦੁਆਰਾ ਪਰੋਗਰਾਮ ਦੀ ਜਾਣ-ਪਹਿਚਾਣ ਅਤੇ ਭੂਮਿਕਾ ਦੱਸਣ ੳਪਰੰਤ ਕੋਚ ਜਗਜੀਤ ਸਿੰਘ ਦੁਆਰਾ ਸੈਲਫ਼ ਟਰੇਨਿੰਗ ਅਤੇ ਬੈਲਟ ਟੈਸਟ ਦੀ ਮਹੱਤਤਾ ਬਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਗਿਆ | ਜਗਜੀਤ ਸਿੰਘ ਦੁਆਰਾ ਸਿਹਾਨ ਵਸੰਤ ਕੁਮਾਰ ਸਿੰਘ ਦੇ ਕੈਰੀਅਰ ਬਾਰੇ, ਜੀਵਨ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਉਪਰੰਤ ਸਿਹਾਨ ਵਸੰਤ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ, ਪਿ੍ੰਸੀਪਲ, ਕੋਚ ਜਗਜੀਤ ਸਿੰਘ ਦੇ ਇਸ ਸਕੂਲ ਵਿਚ ਇਸ ਟਰੇਨਿੰਗ ਅਤੇ ਟਰਾਇਲ ਕੈਂਪ ਰੱਖਣ ਦੇ ਉਪਰਾਲੇ ਅਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਮੈਂ ਪੰਜਾਬ ਵਿਚ ਆ ਕੇ ਬਹੁਤ ਉਤਸ਼ਾਹਿਤ ਹਾਂ | ਉਨ੍ਹਾਂ ਨੇ ਕਰਾਟੇ ਦੇ ਇਤਿਹਾਸ ਬਾਰੇ ਬੜੀ ਹੀ ਦਿਲਚਸਪ ਜਾਣਕਾਰੀ ਵਿਦਿਆਰਥੀਆਂ ਅਤੇ ਮਾਤਾ ਪਿਤਾ ਨਾਲ ਸਾਂਝੀ ਕੀਤੀ | ਆਪਣੇ ਕੈਰੀਅਰ ਦੇ ਬਾਰੇ ਦੱਸ ਕੇ ਸਾਰਿਆਂ ਨੂੰ ਪ੍ਰੇਰਿਤ ਕੀਤਾ | ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਅਤੇ ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਵਲੋਂ ਸਿਹਾਨ ਵਸੰਤ ਕੁਮਾਰ ਸਿੰਘ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਕੋਚ ਜਗਜੀਤ ਸਿੰਘ ਅਤੇ ਸਿਹਾਨ ਵਸੰਤ ਕੁਮਾਰ ਵਲੋਂ ਪ੍ਰਦਾਨ ਕੀਤੇ ਗਏ | ਉਨ੍ਹਾਂ ਵਲੋਂ ਸਕੂਲ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਗਿਆ | ਬੈਲਟ ਟੈਸਟ ਵਿਚ ਕੁੱਲ 30 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ, ਜਿਨਾਂ ਨੂੰ ਅਲੱਗ-ਅਲੱਗ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ | ਇਨ੍ਹਾਂ ਵਿਦਿਆਰਥੀਆਂ ਦੀ ਜੂਨ ਦੇ ਸਮਰ ਕੈਂਪ ਜੋ ਕਿ ਭੀਮਤਾਲ ਵਿਖੇ ਲਗਾਇਆ ਜਾਵੇਗਾ, ਲਈ ਚੋਣ ਕੀਤੀ ਗਈ |