ਤਰਨ ਤਾਰਨ, 14 ਅਪ੍ਰੈਲ (ਹਰਿੰਦਰ ਸਿੰਘ)-ਬੱਚਿਆਂ 'ਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਜੇਕਰ ਦਰਦ 24 ਘੰਟੇ ਤੋਂ ਜਿਆਦਾ ਰਹਿੰਦਾ ਹੈ ਤਾਂ ਮਾਪਿਆਂ ਲਈ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਅਪੈਂਡਿਕਸ ਦੀ ਦਰਦ ਵੀ ਹੋ ਸਕਦੀ ਹੈ | ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਬੱਚਿਆਂ 'ਚ ਅਪੈਂਡਿਕਸ ਦੇ ਲੱਛਣ ਜਿਵੇਂ ਪੇਟ ਦਰਦ ਦੇ ਨਾਲ 102 ਡਿਗਰੀ ਤੋਂ ਜਿਆਦਾ ਬੁਖਾਰ, ਭੁੱਖ ਘੱਟ ਲੱਗਣਾ, ਵਾਰ-ਵਾਰ ਉਲਟੀ ਆਉਣਾ, ਪੇਸ਼ਾਬ ਕਰਨ 'ਚ ਪ੍ਰੇਸ਼ਾਨੀ, ਲਗਾਤਾਰ ਪੇਟ ਦੇ ਨੀਚਲੇ ਹਿੱਸੇ 'ਚ ਦਰਦ, ਪੇਟ 'ਚ ਸੋਜ, ਪਿੱਠ 'ਚ ਦਰਦ ਜਾਣਾ ਆਦਿ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਅਗਰ ਤੁਹਾਡੇ ਬੱਚੇ ਨੂੰ ਇਨ੍ਹਾਂ 'ਚੋਂ ਕੋਈ ਲੱਛਣ ਲੱਗਦੇ ਹਨ ਤਾਂ ਤੁਰੰਤ ਬੱਚਿਆਂ ਦੇ ਮਾਹਰ ਡਾਕਟਰ ਪਾਸੋਂ ਬੱਚੇ ਦਾ ਚੈਕਅੱਪ ਕਰਵਾਉ ਤਾਂ ਜੋ ਸਮੇਂ ਸਿਰ ਬੱਚੇ ਦਾ ਇਲਾਜ ਹੋ ਸਕੇ |