26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰਧਾਨ ਮੰਤਰੀ ਮੋਦੀ ਨੇ ਵਾਲਮੀਕਿ ਜਯੰਤੀ 'ਤੇ ਦਿੱਤੀ ਵਧਾਈ

ਨਵੀਂ ਦਿੱਲੀ 26 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਲਮੀਕਿ ਜਯੰਤੀ 'ਤੇ ਵਧਾਈ ਦਿੱਤੀ; ਕਿਹਾ ਕਿ ਮਹਾਰਿਸ਼ੀ ਵਾਲਮੀਕਿ ਦੇ ਵਿਚਾਰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੇ ਮੂਲ...

ਅਜੀਤ ਡੈਸਕ 26-10-2026

ਨਵੀਂ ਦਿੱਲੀ 26 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਲਮੀਕਿ ਜਯੰਤੀ 'ਤੇ ਵਧਾਈ ਦਿੱਤੀ; ਕਿਹਾ ਕਿ ਮਹਾਰਿਸ਼ੀ ਵਾਲਮੀਕਿ ਦੇ ਵਿਚਾਰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੇ ਮੂਲ ਵਿਚ ਹਨ।
'ਐਕਸ' 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, "ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਦਿਲੋਂ ਵਧਾਈਆਂ। ਉਨ੍ਹਾਂ ਦੇ ਨੇਕ ਵਿਚਾਰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦਾ ਆਧਾਰ ਰਹੇ ਹਨ, ਜੋ ਹਰ ਯੁੱਗ ਵਿਚ ਦੇਸ਼ ਦਾ ਪਾਲਣ-ਪੋਸ਼ਣ ਕਰਦੇ ਰਹਿਣਗੇ ਅਤੇ ਇਸਨੂੰ ਹੋਰ ਖੁਸ਼ਹਾਲ ਬਣਾਉਣਗੇ। ਮਨੁੱਖਤਾ ਲਈ ਉਨ੍ਹਾਂ ਦੇ ਅਨਮੋਲ ਸੰਦੇਸ਼ ਇਸ ਦੇਸ਼ ਦੇ ਲੋਕਾਂ ਲਈ ਹਮੇਸ਼ਾ ਇਕ ਰਾਹ-ਦਸੇਰੇ (ਮਾਰਗ-ਦਰਸ਼ਕ) ਵਜੋਂ ਕੰਮ ਕਰਨਗੇ।"

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਲਈ ਹਨ ਵੱਡਾ ਚਾਨਣ ਮੁਨਾਰਾ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਲਖਨਊ ਪਹੁੰਚੇ ਰਾਹੁਲ ਗਾਂਧੀ