ਚੰਡੀਗੜ੍ਹ, 26 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹੰ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਪਵਿੱਤਰ ਮਹਾ-ਕਾਵਿ 'ਰਾਮਾਇਣ' ਦੇ ਰਚੇਤਾ, ਆਦਿ ਕਵੀ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ (ਜਯੰਤੀ) ਦੀਆਂ ਦੇਸ਼-ਵਿਦੇਸ਼ 'ਚ ਵੱਸਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਵਧਾਈਆਂ...
ਭਗਵਾਨ ਵਾਲਮੀਕਿ ਜੀ ਵਲੋਂ ਦਿੱਤਾ ਗਿਆ ਸੱਚ, ਧਰਮ ਅਤੇ ਨੇਕੀ ਦਾ ਸੁਨੇਹਾ ਅੱਜ ਵੀ ਸਾਡੇ ਸਮਾਜ ਲਈ ਇਕ ਵੱਡਾ ਚਾਨਣ ਮੁਨਾਰਾ ਹੈ... ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਸਾਡਾ ਹਮੇਸ਼ਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ...