25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੈਵਿਕ ਖੇਤੀ ਅਤੇ ਰਵਾਇਤੀ ਖੇਤੀਬਾੜੀ ਤਰੀਕਿਆਂ ਨੂੰ ਮੁੜ ਸੁਰਜੀਤ ਕੀਤਾ ਹੈ ਪੰਜਾਬ ਵਿਚ ਖੇਤੀ ਵਿਰਾਸਤ ਮਿਸ਼ਨ ਨੇ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਸਾਡੇ ਦੇਸ਼ ਵਿਚ ਬਹੁਤ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਸਾਡੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਰਵਾਇਤੀ ਹੁਨਰ ਹਨ ਜੋ ਪੀੜ੍ਹੀਆਂ ਤੋਂ ਸਾਡੀ ਪਛਾਣ ਦਾ ਹਿੱਸਾ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਹ ਪਰੰਪਰਾਵਾਂ ਹੁਣ ਨਵੇਂ ਪ੍ਰਯੋਗਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ। ਇਨ੍ਹਾਂ ਨੂੰ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਢਾਲਿਆ ਜਾ ਰਿਹਾ ਹੈ। ਪੰਜਾਬ ਵਿਚ ਕਾਫ਼ੀ ਸਮੇਂ ਤੋਂ ਅਜਿਹੀ ਹੀ ਇਕ ਪਹਿਲਕਦਮੀ ਚੱਲ ਰਹੀ ਹੈ। 'ਖੇਤੀ ਵਿਰਾਸਤ ਮਿਸ਼ਨ' ਨਾਮਕ ਇਕ ਸੰਸਥਾ ਨੇ ਜੈਵਿਕ ਖੇਤੀ ਅਤੇ ਰਵਾਇਤੀ ਖੇਤੀਬਾੜੀ ਤਰੀਕਿਆਂ ਨੂੰ ਮੁੜ ਸੁਰਜੀਤ ਕਰਨਾ ਸ਼ੁਰੂ ਕੀਤਾ। ਇਸ ਦੀ ਟੀਮ ਦੇ ਮੈਂਬਰ ਪੰਜਾਬ ਦੇ ਮਾਲਵਾ ਖੇਤਰ ਵਿਚ ਕੁਦਰਤੀ ਕਪਾਹ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਸਨ। ਇਸ ਪਹਿਲਕਦਮੀ ਦਾ ਨਾਮ 'ਨਵ-ਤ੍ਰਿੰਜਣ' ਰੱਖਿਆ ਗਿਆ। ਇਸ ਤਹਿਤ, ਬਿਨਾਂ ਰਸਾਇਣਾਂ ਦੀ ਵਰਤੋਂ ਕੀਤੇ ਜੈਵਿਕ ਕਪਾਹ ਉਗਾਈ ਜਾਂਦੀ ਹੈ। ਇੱਥੇ ਕੁਦਰਤੀ ਰੰਗਾਂ ਵਾਲੀ ਕਪਾਹ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ।"
ਉਹ ਅੱਗੇ ਕਹਿੰਦੇ ਹਨ, "ਕੁਝ ਸਾਲ ਪਹਿਲਾਂ, 'ਨਵ-ਤ੍ਰਿੰਜਣ' ਨੇ ਬੁਣਾਈ ਦਾ ਇਕ ਸਕੂਲ ਵੀ ਸ਼ੁਰੂ ਕੀਤਾ ਸੀ। ਇਸ ਦਾ ਮਕਸਦ ਬੁਣਾਈ ਦੇ ਹੁਨਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਸ ਸਕੂਲ ਨੇ ਬਹੁਤ ਸਾਰੀਆਂ ਔਰਤਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ..."।

ਪਿਛਲੀ ਖ਼ਬਰ 'ਹੇਵਾਲ' ਨਾਮਕ ਨਦੀ ਚ ਨਵੀਂ ਜਾਨ ਫੂਕਣ ਲਈ ਮਿਲ ਕੇ ਉਪਰਾਲਾ ਕੀਤਾ ਹੈ ਉੱਤਰਾਖੰਡ ਦੇ ਲੋਕਾਂ ਨੇ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਵੱਡਾ ਫੈਸਲਾ - ਸਾਰੀਆਂ ਐਨ ਆਰ ਐਕਸ ਦਵਾਈਆਂ ਕੰਪਨੀਆਂ ਨੂੰ ਵਾਪਸ ਕੀਤੀਆਂ ਜਾਣਗੀਆਂ