ਗੋਇੰਦਵਾਲ ਸਾਹਿਬ, 14 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦਾ ਅੱਠਵੀਂ ਪ੍ਰੀਖਿਆ 2026 ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਸੰਸਥਾ ਦੇ ਸਾਰੇ ਵਿਦਿਆਰਥੀ ਵਧੀਆ ਨੰਬਰਾਂ ਨਾਲ ਪਾਸ ਹੋਏ, ਜਿਨ੍ਹਾਂ 'ਚ ਤਕਦੀਰ ਕੌਰ ਨੇ 93 ਪ੍ਰਤੀਸ਼ਤ, ਗੁਰਰਹਿਮਤ ਕੌਰ ਨੇ 92 ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ ਨੇ 91 ਪ੍ਰਤੀਸ਼ਤ, ਅੰਸਪ੍ਰੀਤ ਕੌਰ ਨੇ 91 ਪ੍ਰਤੀਸ਼ਤ, 90 ਪ੍ਰਤੀਸ਼ਤ , ਹਰਲੀਨ ਕੌਰ ਨੇ 88 ਪ੍ਰਤੀਸ਼ਤ, ਕਰਨਦੀਪ ਸਿੰਘ ਨੇ 85 ਪ੍ਰਤੀਸ਼ਤ, ਅੰਸਦੀਪ ਸਿੰਘ ਨੇ 85 ਪ੍ਰਤੀਸ਼ਤ, ਅਭੀਜੋਤ ਸਿੰਘ ਅੰਸਪ੍ਰੀਤ ਸਿੰਘ, ਇਕਬਾਲ ਸਿੰਘ ਨੇ 82 ਪ੍ਰਤੀਸ਼ਤ, ਅਬੈਜੋਤ ਸਿੰਘ ਨੇ 80 ਪ੍ਰਤੀਸ਼ਤ ਅਤੇ ਬਾਕੀ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਨੰਬਰ ਹਾਸਲ ਕੀਤੇ ਗਏ ਹਨ | ਸੰਸਥਾ ਵਲੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਸੰਸਥਾ ਦੇ ਮੁਖੀ ਭਗਵੰਤ ਕੌਰ ਔਲਖ ਨੇ ਬੱਚਿਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਨਕਲ ਵਰਗੀ ਲਾਹਨਤ ਤੋਂ ਦੂਰ ਰਹਿ ਕੇ ਸਖ਼ਤ ਮਿਹਨਤ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਲਾਨਾ ਇਮਤਿਹਾਨਾਂ ਵਿਚ ਚੰਗੇ ਨੰਬਰ ਹਾਸਲ ਕੀਤੇ ਜਾ ਸਕਣ | ਇਸ ਮੌਕੇ ਸ਼ਰਨਜੀਤ ਕੌਰ, ਨੀਲਮ ਕੌਰ, ਮਨਪ੍ਰੀਤ ਕੌਰ, ਕਾਰਜ ਸਿੰਘ, ਬੇਅੰਤ ਕੌਰ, ਕੰਵਰਜੀਤ ਸਿੰਘ, ਸੰਦੀਪ ਕੌਰ, ਦਵਿੰਦਰ ਕੌਰ, ਗੁਰਜਿੰਦਰ ਕੌਰ, ਸੁਖਵਿੰਦਰ ਕੌਰ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਜ਼ਰ ਸਨ |