30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਵਾਂ ਟੈਕਸ ਭਰਨ ਵਾਲਿਆਂ ਦੀ ਪੋਰਟਲ ’ਤੇ ਨਹੀਂ ਹੋ ਰਹੀ ‘ਐਂਟਰੀ’

ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ ਵਿਭਾਗ ਦੇ ਪੋਰਟਲ ’ਤੇ ਸੂਬੇ ਸੈਂਟਰ ਵਲੋਂ ਸਰਵਰ ’ਚ ਬਦਲਾਅ ਲਿਆਉਣ ਲਈ ਕੀਤੀ ਗਈ ਛੇੜਛਾੜ ਕਾਰਨ ਪੈਦਾ ਹੋਈ ਤਕਨੀਕੀ ਰੁਕਾਵਟ ਦੇ ਚਲਦਿਆਂ ਨਵੇਂ ਸਿਰੇ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਪੈ ਰਿਹਾ ਹੈ। ਉਨ੍ਹਾਂ ਦੀ ਐਂਟਰੀ ਪੋਰਟਲ ’ਤੇ ਦਰਜ ਨਹੀਂ ਹੋ ਰਹੀ।

ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ ਵਿਭਾਗ ਦੇ ਪੋਰਟਲ ’ਤੇ ਸੂਬੇ ਸੈਂਟਰ ਵਲੋਂ ਸਰਵਰ ’ਚ ਬਦਲਾਅ ਲਿਆਉਣ ਲਈ ਕੀਤੀ ਗਈ ਛੇੜਛਾੜ ਕਾਰਨ ਪੈਦਾ ਹੋਈ ਤਕਨੀਕੀ ਰੁਕਾਵਟ ਦੇ ਚਲਦਿਆਂ ਨਵੇਂ ਸਿਰੇ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਪੈ ਰਿਹਾ ਹੈ। ਉਨ੍ਹਾਂ ਦੀ ਐਂਟਰੀ ਪੋਰਟਲ ’ਤੇ ਦਰਜ ਨਹੀਂ ਹੋ ਰਹੀ। ਇਹ ਸਮੱਸਿਆ ਕਰੀਬ ਇਕ ਹਫ਼ਤੇ ਤੋਂ ਸਾਹਮਣੇ ਆ ਰਹੀ ਹੈ। ਆਮ ਤੌਰ ’ਤੇ ਪਾਣੀ ਸੀਵਰੇਜ ਦਾ ਨਵਾਂ ਕੁਨੈਕਸ਼ਨ ਲੈਣ ਲਈ , ਜਾਇਦਾਦ ਖਰੀਦਣ ਜਾ ਵੇਚਣ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਐੱਨ. ਓ. ਸੀ. ਲੈਣਾ ਲਾਜਮੀ ਹੁੰਦੀ ਹੈ। ਇਸ ਲਈ ਪ੍ਰਾਪਰਟੀ ਟੈਕਸ ਵਿਭਾਗ ਵਿਚ ਇਸ ਐਂਟਰੀ ਹੋਣਾ ਲਾਜਮੀ ਹੁੰਦਾ ਹੈ ਅਤੇ ਇਸ ਦੇ ਲਈ ਜਾਇਦਾਦ ਦਾ ਵੇਰਵਾ ਹੋਣਾ ਜਰੂਰੀ ਹੈ ਕਿ ਜਾਇਦਾਦ ਰਿਹਾਇਸ਼ੀ ਹੈ ਜਾਂ ਵਪਾਰਕ ਅਤੇ ਇਹ ਕਿੰਨੀ ਮੰਜਿਲ ਹੈ। ਇਸ ਦਾ ਵੇਰਵਾ ਹੋਣ ਦਰਜ ਕੀਤਾ ਜਾਂਦਾ ਹੈ ਪਰ ਨਵਾਂ ਵੇਰਵਾ ਦਰਜ ਹੀ ਨਹੀਂ ਹੋ ਰਿਹਾ।
ਪਿਛਲੀ ਖ਼ਬਰ ਇਲੈਕਟ੍ਰੀਕਲ ਟਰੇਡਰਜ਼ ਐਸੋਸੀਏਸ਼ਨ ਅੰਮ੍ਰਿਤਸਰ ਦੇ ਅਮਨ 11ਵੀਂ ਵਾਰ ਕਾਨੂੰਨੀ ਸਲਾਹਕਾਰ ਨਿਯੁਕਤ ਅਗਲੀ ਖ਼ਬਰ 50 ਲੱਖ ਮਿਲੀਲੀਟਰ ਇਥਨੌਲ ਕੈਮੀਕਲ ਸਮੇਤ 2 ਮੁਲਜ਼ਮ ਕਾਬੂ–ਟਰੱਕ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।