30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

50 ਲੱਖ ਮਿਲੀਲੀਟਰ ਇਥਨੌਲ ਕੈਮੀਕਲ ਸਮੇਤ 2 ਮੁਲਜ਼ਮ ਕਾਬੂ–ਟਰੱਕ ਜ਼ਬਤ

ਅੰਮ੍ਰਿਤਸਰ, 29 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ’ਤੇ ਹੋਰ ਤਿਉਹਾਰਾਂ ਮੌਕੇ ਵੱਡੀ ਤਾਦਾਦ ’ਚ ਜਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਵੱਡੇ ਗਰੋਹ ਦਾ ਪੁਲਿਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵਲੋਂ 50 ਲੱਖ ਮਿਲੀਲੀਟਰ ਇਥਨੌਲ ਕੈਮੀਕਲ ਨਾਲ ਭਰਿਆ ਟਰਕ ਜਬਤ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ’ਚ ਇਕ ਨਾਬਾਲਗ ਲੜਕਾ ਵੀ ਸ਼ਾਮਿਲ ਹੈ।

ਐੱਸ.ਐੱਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਬੇਠੇ ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਤੇ ਹੋਰ ਅਧਿਕਾਰੀ । ਤਸਵੀਰ : ਨਿਰਮਲ ਸਟੂਡੀਓ 30-10-2026
ਅੰਮ੍ਰਿਤਸਰ, 29 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ’ਤੇ ਹੋਰ ਤਿਉਹਾਰਾਂ ਮੌਕੇ ਵੱਡੀ ਤਾਦਾਦ ’ਚ ਜਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਵੱਡੇ ਗਰੋਹ ਦਾ ਪੁਲਿਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵਲੋਂ 50 ਲੱਖ ਮਿਲੀਲੀਟਰ ਇਥਨੌਲ ਕੈਮੀਕਲ ਨਾਲ ਭਰਿਆ ਟਰਕ ਜਬਤ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ’ਚ ਇਕ ਨਾਬਾਲਗ ਲੜਕਾ ਵੀ ਸ਼ਾਮਿਲ ਹੈ। ਇਸ ਤਰ੍ਹਾਂ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਅਜਾਈ ਮੌਤ ਦੇ ਮੂੰਹ ’ਚ ਜਾਣ ਤੋਂ ਬਚਾਅ ਲਿਆ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਐੱਸ.ਐੱਸ.ਪੀ. ਕਵੰਲਪ੍ਰੀਤ ਸਿੰਘ ਚਾਹਲ ਨੇ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦਿਆਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਰਾਜਵਿੰਦਰ ਸਿਘ ਉਰਫ ਰਾਜਾ ਵਾਸੀ ਪਿੰਡ ਮੱਤੇਵਾਲ ਤੇ ਇਕ ਹੋਰ ਜਿਸਦੀ ਨਾਬਾਲਗ ਹੋਣ ਕਾਰਨ ਸ਼ਨਾਖਤ ਨਹੀਂ ਦਸੀ ਗਈ ਵਜੋਂ ਹੋਈ ਹੈ। ਐੱਸ.ਐੱਸ.ਪੀ. ਸ: ਚਾਹਲ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਬਿਆਸ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਟਰੱਕ ਨੰਬਰੀ ਪੀ.ਬੀ.-65 ਏ.ਯੂ. 3421 ਜੋ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ, ਜਿਸ ਵਿਚ ਈ.ਐੱਨ.ਏ ਦੀ ਭਾਰੀ ਮਾਤਰਾ ਦੀ ਤਸਕਰੀ ਹੋ ਰਹੀ ਹੈ ਜੋ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਲਈ ਵਰਤਿਆਂ ਜਾਣ ਵਾਲਾ ਰਸਾਇਣ ਹੈ। ਜਿਸ ‘ਤੇ ਥਾਣਾ ਬਿਆਸ ਪੁਲਿਸ ਵਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਪੁੱਲ ਬਿਆਸ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ, ਜੋ ਚੈਕਿੰਗ ਦੌਰਾਨ ਉਕਤ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਗਿਆ ਜਿਸ ਦੀ ਤਲਾਸ਼ੀ ਦੌਰਾਨ 99 ਪਲਾਸਟਿਕ ਕੈਨ ਬਰਾਮਦ ਹੋਏ ਹਰੇਕ ਕੈਨ ’ਚ 35 ਲੀਟਰ ਈ.ਐਨ.ਏ. ਪਾਇਆ ਜਿਸ ਅਨੁਸਾਰ ਕੁਲ 30 ਲੱਖ 80 ਹਜ਼ਾਰ ਮਿਲੀਲੀਟਰ ਵਜ਼ਨ ਬਣਦਾ ਹੈ। ਨੂੰ ਐਕਸਾਈਜ਼ ਇੰਸਪੈਕਟਰ ਦੀ ਹਾਜ਼ਰੀ ’ਚ ਮਾਲ ਨੂੰ ਜਾਬਤੇ ਅਨੁਸਾਰ ਸੀਲ ਕਰ ਲਿਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ, ਥਾਣਾ ਬਿਆਸ ਦੇ ਐੱਸ.ਐੱਚ.ਓ. ਮੁਖਤਿਆਰ ਸਿੰਘ ਆਦਿ ਹਾਜ਼ਰ ਸਨ। 29 ਏਐਸਆਰ27
ਪਿਛਲੀ ਖ਼ਬਰ ਨਵਾਂ ਟੈਕਸ ਭਰਨ ਵਾਲਿਆਂ ਦੀ ਪੋਰਟਲ ’ਤੇ ਨਹੀਂ ਹੋ ਰਹੀ ‘ਐਂਟਰੀ’ ਅਗਲੀ ਖ਼ਬਰ ਲਾਰੈਂਸ ਰੋਡ ’ਤੇ ਸ਼ਰਾਬ ਪਰੋਸਣ ਕਾਰਨ ਪੈਦਾ ਹੋਏ ਕਥਿਤ ਹੰਗਾਮੇ ਅਤੇ ਜੀ.ਟੀ. ਰੋਡ ’ਤੇ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।