ਪੰਜਾਬ ਪੁਲਿਸ ਬਹਾਦਰ ਅਤੇ ਸਮਰੱਥ ਫੋਰਸ ਹੈ– ਤਰੁਣ ਚੁੱਘ
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਚਾਰੇ ਡਵੀਜ਼ਨਾਂ ਦੇ ਭਾਜਪਾ ਵਰਕਰਾਂ ਨਾਲ ਆਪਣੇ ਸਥਾਨਕ ਲਾਹੌਰੀ ਗੇਟ ਦਫਤਰ ਵਿਖੇ ਮੀਟਿੰਗ ਕੀਤੀ। ਬੂਥ, ਸ਼ਕਤੀ ਕੇਂਦਰ ਅਤੇ ਡਿਵੀਜ਼ਨ ਪੱਧਰ ਦੇ ਮੁੱਖ ਅਧਿਕਾਰੀਆਂ ਅਤੇ ਵਰਕਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਅ
ਅੰਮ੍ਰਿਤਸਰ ਦੇ ਹਲਕਾ ਕੇਂਦਰੀ ਵਿਖੇ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਉਪਰੰਤ ਉਨ੍ਹਾਂ ਦੇ ਨਾਲ ਖੜ੍ਹੇ ਤਰੁਣ ਚੁੱਘ, ਸਰਬਜੀਤ ਸਿੰਘ ਸ਼ੰਟੀ। ਅਜੀਤ ਤਸਵੀਰ
30-10-2026
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਚਾਰੇ ਡਵੀਜ਼ਨਾਂ ਦੇ ਭਾਜਪਾ ਵਰਕਰਾਂ ਨਾਲ ਆਪਣੇ ਸਥਾਨਕ ਲਾਹੌਰੀ ਗੇਟ ਦਫਤਰ ਵਿਖੇ ਮੀਟਿੰਗ ਕੀਤੀ। ਬੂਥ, ਸ਼ਕਤੀ ਕੇਂਦਰ ਅਤੇ ਡਿਵੀਜ਼ਨ ਪੱਧਰ ਦੇ ਮੁੱਖ ਅਧਿਕਾਰੀਆਂ ਅਤੇ ਵਰਕਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਵਿਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ, ਅਪਰਾਧਿਕ ਘਟਨਾਵਾਂ ਦੀ ਵਧਦੀ ਗਿਣਤੀ, ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਮੀਨੀ ਪੱਧਰ ’ਤੇ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਵਿਸਥਾਰ ਵਿਚ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਚੁੱਘ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ਸਮੇਤ ਸੂਬੇ ਭਰ ਵਿਚ ਅਪਰਾਧੀਆਂ ਦੀ ਵਧਦੀ ਦਲੇਰੀ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਚੁੱਘ ਨੇ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀਆਂ ਸਭ ਤੋਂ ਦਲੇਰ, ਸਮਰੱਥ ਅਤੇ ਵੱਕਾਰੀ ਪੁਲਿਸ ਫੋਰਸਾਂ ਵਿਚੋਂ ਇਕ ਹੈ। ਬਦਕਿਸਮਤੀ ਨਾਲ, ਅੱਜ, ਇਸੇ ਬਹਾਦਰ ਪੁਲਿਸ ਫੋਰਸ ਨੂੰ ਪੰਜਾਬ ਸਰਕਾਰ ਵਲੋਂ ਇਕ ਰਾਜਨੀਤਿਕ ਕਠਪੁਤਲੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯੋਗਤਾ ਅਤੇ ਬਹਾਦਰੀ ’ਤੇ ਕੋਈ ਸਵਾਲ ਨਹੀਂ ਹੈ, ਸਵਾਲ ਸਰਕਾਰ ਦੇ ਇਰਾਦਿਆਂ ਅਤੇ ਕੰਮਕਾਜ ਦਾ ਹੈ। ਇਸ ਮੌਕੇ ’ਤੇ ਚੁੱਘ ਨੇ ਅੰਮ੍ਰਿਤਸਰ ਕੇਂਦਰੀ ਦੇ ਚਾਰੇ ਡਵੀਜ਼ਨਾਂ ਦੇ ਭਾਜਪਾ ਅਧਿਕਾਰੀਆਂ ਅਤੇ ਵਰਕਰਾਂ ਨਾਲ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ’ਤੇ ਸਰਬਜੀਤ ਸਿੰਘ ਸ਼ੰਟੀ ਵੀ ਮੌਜੂਦ ਸਨ।