07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਇਕੱਤਰਤਾ 29 ਨੂੰ

ਅਜੀਤ ਡੈਸਕ 25-05-2026
ਨਵਾਂ ਪਿੰਡ, 24 ਮਈ (ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹਲਕਾ ਜੰਡਿਆਲਾ ਗੁਰੂ ਦੀ ਪੰਥਕ ਇਕੱਤਰਤਾ 29 ਮਈ ਨੂੰ ਪਿੰਡ ਭੰਗਵਾਂ, ਜਨਮ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਜਵੰਦ ਸਿੰਘ ਵਿਖੇ ਹੋਵੇਗੀ | ਇਹ ਜਾਣਕਾਰੀ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਵਲੋਂ ਦਿੰਦਿਆਂ ਦੱਸਿਆ ਕਿ ਇਸ ਪੰਥਕ ਇਕੱਤਰਤਾ 'ਚ ਬਾਪੂ ਤਰਸੇਮ ਸਿੰਘ ਪਿਤਾ ਸੰਸਦ ਭਾਈ ਅੰਮਿ੍ਤਪਾਲ ਸਿੰਘ, ਮਨਦੀਪ ਸਿੰਘ ਸਿੱਧੂ ਭਰਾ ਬਾਈ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੋਂ ਇਲਾਵਾ ਕਈ ਪੰਥਕ ਤੇ ਪੰਜਾਬ ਹਿਤੈਸ਼ੀ ਸ਼ਖਸੀਅਤਾਂ ਵਲੋਂ ਪੰਜਾਬ ਤੇ ਪੰਥਕ ਮੁੱਦੇ, ਨਸਲ ਤੇ ਫਸਲਾਂ ਬਚਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਨੂੰ ਇਕ ਹੋਣ ਦਾ ਸੱਦਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਕੈਂਬਰਿਜ ਪ੍ਰੀਖਿਆਵਾਂ ਵਿਚ ਹਾਸਿਲ ਕੀਤਾ 100 ਫ਼ੀਸਦੀ ਨਤੀਜਾ ਅਗਲੀ ਖ਼ਬਰ ਰਾੜਾ ਸਾਹਿਬ ਸੜਕ 'ਤੇ ਪਿੰਡ ਘੁਡਾਣੀ ਕਲਾਂ ਲਾਗੇ ਖੇਤਾਂ 'ਚ ਲੱਗੀ ਅੱਗ ਸਰਕਾਰੀ ਦਰੱਖ਼ਤਾਂ ਤੱਕ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।