06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਉਪਭੋਗਤਾ ਸੁਰੱਖਿਆ ਕਾਨੂੰਨ ’ਤੇ ਮੂਟ ਕੋਰਟ ਮੁਕਾਬਲੇ ਕਰਵਾਏ

ਜੇਠੂਵਾਲ, 5 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.

ਅਜੀਤ ਡੈਸਕ 06-11-2026
ਜੇਠੂਵਾਲ, 5 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਸੋਹੀਆਂ ਖੁਰਦ ( ਅੰਮ੍ਰਿਤਸਰ ) ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਅੱਜ ਐੱਲ.ਐੱਲ.ਬੀ ਅਤੇ ਬੀ.ਏ. ਐੱਲ.ਐੱਲ.ਬੀ ਦੇ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਵਿਚ ਅਮਲੀ ਕਾਨੂੰਨੀ ਮਹਾਰਤ ਨੂੰ ਵਧਾਉਣ ਦੇ ਉਦੇਸ਼ ਨਾਲ ਇਕ ਮੂਟ ਕੋਰਟ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਅਤੇ ਡਾ. ਪੀ. ਕੇ. ਸ਼ਰਮਾ ਵਲੋਂ ਸਾਂਝੇ ਤੌਰ ’ਤੇ ਕਰਦਿਆਂ ਕਿਹਾ ਕਿ ਅਕਾਦਮਿਕ ਪੜ੍ਹਾਈ ਅਤੇ ਅਦਾਲਤੀ ਕਾਰਵਾਈ ਦੇ ਅਮਲੀ ਵਰਤੋਂ ਦੇ ਸੁਮੇਲ ’ਤੇ ਜ਼ੋਰ ਦਿੱਤਾ । ਇਨ੍ਹਾਂ ਮੁਕਾਬਲਿਆਂ ’ਚ ਪੁੱਜੇ ਮੁੱਖ ਮਹਿਮਾਨ ਐਡਵੋਕੇਟ ਉਮੇਸ਼ ਗੈਂਦ ਅਤੇ ਐਡਵੋਕੇਟ ਆਕਾਸ਼ ਗੈਂਦ ਦੀ ਅਗਵਾਈ ’ਚ ਉਪਭੋਗਤਾ ਸੁਰੱਖਿਆ ਕਾਨੂੰਨ, 2019 ਦੇ ਵਿਸ਼ੇ ’ਤੇ ਆਧਾਰਿਤ ਇਨ੍ਹਾਂ ਮੁਕਾਬਲਿਆਂ ਵਿਚ 7 ਟੀਮਾਂ ਨੇ ਭਾਗ ਲਿਆ ਵਿਦਿਆਰਥੀਆਂ ਵਲੋਂ ਜਟਿਲ ਕਾਨੂੰਨੀ ਮੁੱਦਿਆਂ ਜਿਵੇਂ ਕਿ ਉਪਭੋਗਤਾ ਅਧਿਕਾਰ, ਗੁੰਮਰਾਹਕੁੰਨ ਇਸ਼ਤਿਹਾਰ, ਉਤਪਾਦ ਜਵਾਬਦੇਹੀ, ਸੇਵਾ ਵਿਚ ਕਮੀ ਅਤੇ ਅਨੁਚਿਤ ਵਪਾਰਕ ਗਤੀਵਿਧੀਆਂ ’ਤੇ ਆਪਣੇ ਤਰਕ/ਦਲੀਲਾਂ ਪੇਸ਼ ਕੀਤੀਆਂ। ਇਨ੍ਹਾਂ ਮੁਕਾਬਲਿਆਂ ਦੀ ਸਮਾਪਤੀ ਸਮਾਰੋਹ ਦੌਰਾਨ, ਜੱਜਾਂ ਵਲੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡੇ । ਇਸ ਮੌਕੇ ਡਾ. ਰਜਨੀ ਬੇਦੀ ਕੋਆਰਡੀਨੇਟਰ, ਕੁਮਾਰੀ ਭਵਿਆ ਗੋਗਨਾ ਮੂਟ ਕੋਰਟ ਕੁਆਡੀਨੇਟਰ ਸਮੇਤ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਕੋਟ ਖਹਿਰਾ ਦੇ ਨੰਬਰਦਾਰ ਦੀ ਭੇਦਭਰੀ ਹਾਲਤ ’ਚ ਹੋਈ ਮੌਤ ਅਗਲੀ ਖ਼ਬਰ ਜਨਮ ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਜਰੂਰੀਂ ਡਾ. ਸੁਪ੍ਰਿਯਾ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।