05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਰਦੀਪ ਸਿੰਘ ਪੁਰੀ ਬਿਨਾਂ ਮੁਕਾਬਲਾ ਬਣੇ ਰਾਜ ਸਭਾ ਮੈਂਬਰ

ਭੁਪਾਲ, 5 ਨਵੰਬਰ (ਏਜੰਸੀ)-ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਵੀਰਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਚੋਣ ’ਚ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਨਾਮਜ਼ਦਗੀ ਪੱਤਰ ...

ਅਜੀਤ ਡੈਸਕ 06-11-2026

ਭੁਪਾਲ, 5 ਨਵੰਬਰ (ਏਜੰਸੀ)-ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਵੀਰਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਚੋਣ ’ਚ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ, ਰਿਟਰਨਿੰਗ ਅਫ਼ਸਰ ਉਮੇਸ਼ ਸ਼ਰਮਾ ਨੇ ਹਰਦੀਪ ਸਿੰਘ ਪੁਰੀ ਨੂੰ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਲਈ ਚੁਣਿਆ ਹੋਇਆ ਐਲਾਨ ਦਿੱਤਾ।

ਪੁਰੀ ਇਸ ਚੋਣ ਵਿਚ ਇਕੱਲੇ ਉਮੀਦਵਾਰ ਸਨ, ਕਿਉਂਕਿ ਜਾਂਚ ਦੌਰਾਨ ਬਾਕੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ। ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਹੇਮੰਤ ਖੰਡੇਲਵਾਲ ਨੇ ਪਾਰਟੀ ਵਿਧਾਇਕ ਰਾਮੇਸ਼ਵਰ ਸ਼ਰਮਾ ਦੀ ਮੌਜੂਦਗੀ ’ਚ ਰਿਟਰਨਿੰਗ ਅਫ਼ਸਰ ਤੋਂ ਪੁਰੀ ਦਾ ਚੋਣ ਸਰਟੀਫ਼ਿਕੇਟ ਪ੍ਰਾਪਤ ਕੀਤਾ। ਕਾਗਜ਼ਾਂ ਦੀ ਪੜਤਾਲ ਦੇ ਆਖਰੀ ਦਿਨ ਦੋ ਹੋਰ ਉਮੀਦਵਾਰਾਂ ਕਾਂਟੇ ਸਯੰਨਾ ਅਤੇ ਰਾਜਕੁਮਾਰ ਲੋਹਾਨੀ (ਜਿਨ੍ਹਾਂ ਨੂੰ ਵਿਰੋਧੀ ਕਾਂਗਰਸ ਪਾਰਟੀ ਦਾ ਸਮਰਥਨ ਹਾਸਿਲ ਸੀ) ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ।

ਜੇਕਰ ਲੋੜ ਪੈਂਦੀ, ਤਾਂ ਇਹ ਚੋਣ 12 ਨਵੰਬਰ ਨੂੰ ਹੋਣੀ ਸੀ। ਪਿਛਲੇ ਮਹੀਨੇ ਸਾਬਕਾ ਕੇਂਦਰੀ ਮੰਤਰੀ ਐਲ. ਮੁਰੂਗਨ ਦੇ ਉਪਰਲੇ ਸਦਨ ਤੋਂ ਅਸਤੀਫ਼ਾ ਦੇਣ ਕਾਰਨ ਰਾਜ ਸਭਾ ਦੀ ਇਹ ਸੀਟ ਖਾਲੀ ਹੋ ਗਈ ਸੀ। ਮੁਰੂਗਨ ਦਾ ਕਾਰਜਕਾਲ 2 ਅਪ੍ਰੈਲ, 2030 ਨੂੰ ਖ਼ਤਮ ਹੋਣਾ ਸੀ।

ਪਿਛਲੀ ਖ਼ਬਰ ਯੂ.ਐੱਸ. ਪੋਸਟਲ ਸਰਵਿਸ ਵਲੋਂ ਦੀਵਾਲੀ ਨੂੰ ਸਮਰਪਿਤ ਡਾਕ ਟਿਕਟ ਜਾਰੀ ਅਗਲੀ ਖ਼ਬਰ ਸਾਰੇ ਅਗਨੀਵੀਰਾਂ ਨੂੰ ਨਿਯਮਿਤ ਕਾਡਰ ’ਚ ਸ਼ਾਮਿਲ ਕਰਨ ਦਾ ਫ਼ੈਸਲਾ