05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਯੂਰਪ ’ਚ ਬੰਬ ਦੀਆਂ ਧਮਕੀਆਂ ਕਾਰਨ ਕਈ ਉਡਾਣਾਂ ਦਾ ਰੂਟ ਬਦਲਿਆ

ਮਿਲਾਨ, 5 ਨਵੰਬਰ (ਏਜੰਸੀ)-ਯੂਰਪ ਵਿਚ ਕਈ ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਤੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਗਿਆ। ਇਹ ਘਟਨਾਵਾਂ ਇਸ ਹਫ਼ਤੇ ਦੇ ਸ਼ੁਰੂ ਵਿਚ ਮਿਲੀਆਂ ਝੂਠੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ...

ਅਜੀਤ ਡੈਸਕ 06-11-2026

ਮਿਲਾਨ, 5 ਨਵੰਬਰ (ਏਜੰਸੀ)-ਯੂਰਪ ਵਿਚ ਕਈ ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਤੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਗਿਆ। ਇਹ ਘਟਨਾਵਾਂ ਇਸ ਹਫ਼ਤੇ ਦੇ ਸ਼ੁਰੂ ਵਿਚ ਮਿਲੀਆਂ ਝੂਠੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਵਾਪਰੀਆਂ ਹਨ।

ਉਨ੍ਹਾਂ ਧਮਕੀਆਂ ਕਾਰਨ ਜਹਾਜ਼ਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦਾ ਰਸਤਾ ਬਦਲਿਆ ਗਿਆ ਤੇ ਇਕ ਮਾਮਲੇ ’ਚ ਫੌਜੀ ਜਹਾਜ਼ਾਂ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਸੀ। ਕੋਪਨਹੇਗਨ, ਡਬਲਿਨ, ਹੇਲਸਿੰਕੀ, ਮੈਡਰਿਡ, ਮਿਲਾਨ ਅਤੇ ਵਾਰਸਾ ਵਰਗੇ ਸ਼ਹਿਰਾਂ ਤੋਂ ਆਉਣ ਵਾਲੀਆਂ ਇਕ ਦਰਜਨ ਤੋਂ ਵੱਧ ਉਡਾਣਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਦੀ ਪੁਸ਼ਟੀ ਹੋਈ।

ਜ਼ਿਆਦਾਤਰ ਜਹਾਜ਼ਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਉਤਾਰਿਆ ਗਿਆ। ਜਦਕਿ ਕੁਝ ਜਹਾਜ਼ ਆਪਣੇ ਮੰਜ਼ਿਲ ਵਾਲੇ ਹਵਾਈ ਅੱਡਿਆਂ ’ਤੇ ਸੁਰੱਖਿਅਤ ਉਤਰ ਗਏ। ਹੁਣ ਤੱਕ ਕੀਤੀ ਗਈ ਜਾਂਚ ਵਿਚ ਕੋਈ ਵੀ ਖ਼ਤਰਨਾਕ ਜਾਂ ਸ਼ੱਕੀ ਚੀਜ਼ ਨਹੀਂ ਮਿਲੀ ਹੈ।

ਪਿਛਲੀ ਖ਼ਬਰ ਇਰਾਨੀ ਤੇਲ ਜਹਾਜ਼ਾਂ ਨੂੰ ਜਾਅਲੀ ਦਸਤਾਵੇਜ਼ ਦੇਣ ’ਤੇ ਚੰਡੀਗੜ੍ਹ ਦੇ ਜੋੜੇ ’ਤੇ ਅਮਰੀਕੀ ਪਾਬੰਦੀਆਂ ਅਗਲੀ ਖ਼ਬਰ ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ