06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵੀਜ਼ਾ ਮਿਆਦ ਮੁਕਣ ’ਤੇ ਅੰਮ੍ਰਿਤਸਰ ’ਚ ਰਹਿ ਰਹੇ ਤਿੰਨ ਵਿਦੇਸ਼ੀ ਨਾਗਰਿਕ ਡਿਪੋਰਟ

ਅੰਮ੍ਰਿਤਸਰ, 5 ਨਵੰਬਰ (ਰੇਸ਼ਮ ਸਿੰਘ)-ਵੀਜ਼ਾ ਮਿਆਦ ਮੁਕਣ ਦੇ ਬਾਵਜੂਦ ਅੰਮ੍ਰਿਤਸਰ ’ਚ ਰਹਿ ਰਹੇ ਤਿੰਨ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਮੁਲਕ ਡਿਪੋਰਟ ਕਰ ਦਿੱਤਾ ਗਿਆ ਹੈ ਜਦੋਂ ਕਿ ਉਨ੍ਹਾਂ ਨੂੰ ਬਿਨ੍ਹਾਂ ਤਸਦੀਕ ਦੇ ਰਿਹਾਇਸ਼ ਕਿਰਾਏ ’ਤੇ ਦੇਣ ਵਾਲੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਸਥਾਨਕ ਪ੍ਰਤਾਪ ਨਗਰ, ਜੀ.

ਅਜੀਤ ਡੈਸਕ 06-11-2026
ਅੰਮ੍ਰਿਤਸਰ, 5 ਨਵੰਬਰ (ਰੇਸ਼ਮ ਸਿੰਘ)-ਵੀਜ਼ਾ ਮਿਆਦ ਮੁਕਣ ਦੇ ਬਾਵਜੂਦ ਅੰਮ੍ਰਿਤਸਰ ’ਚ ਰਹਿ ਰਹੇ ਤਿੰਨ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਮੁਲਕ ਡਿਪੋਰਟ ਕਰ ਦਿੱਤਾ ਗਿਆ ਹੈ ਜਦੋਂ ਕਿ ਉਨ੍ਹਾਂ ਨੂੰ ਬਿਨ੍ਹਾਂ ਤਸਦੀਕ ਦੇ ਰਿਹਾਇਸ਼ ਕਿਰਾਏ ’ਤੇ ਦੇਣ ਵਾਲੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਸਥਾਨਕ ਪ੍ਰਤਾਪ ਨਗਰ, ਜੀ.ਟੀ. ਰੋਡ ਸਥਿਤ ਇਕ ਰਿਹਾਇਸ਼ੀ ਇਮਾਰਤ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਉੱਥੇ ਪੰਜ ਵਿਦੇਸ਼ੀ ਨਾਗਰਿਕ ਰਹਿੰਦੇ ਪਾਏ ਗਏ। ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਦੀ ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਇਨ੍ਹਾਂ ਵਿਚੋਂ 3 ਵਿਦੇਸ਼ੀ ਨਾਗਰਿਕ ਆਪਣੇ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਵਿਚ ਰਹਿ ਰਹੇ ਸਨ, ਜੋ ਕਿ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ। ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਨ੍ਹਾਂ ਤਿੰਨਾਂ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਤੇ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਵਲੋਂ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਰਿਹਾਇਸ਼ੀ ਇਮਾਰਤ ਵਿਦੇਸ਼ੀ ਨਾਗਰਿਕਾਂ ਨੂੰ ਠਹਿਰਾਉਣ ਲਈ ਲਾਜ਼ਮੀਂ ਸੰਬੰਧਿਤ ਪੋਰਟਲ ’ਤੇ ਰਜਿਸਟਰਡ ਨਹੀਂ ਸੀ ਅਤੇ ਵਿਦੇਸ਼ੀ ਮਹਿਮਾਨਾਂ ਦੇ ਵੇਰਵੇ ਸੰਬੰਧਿਤ ਅਧਿਕਾਰੀਆਂ ਨੂੰ ਲਾਜ਼ਮੀ ਤੌਰ ’ਤੇ ਭੇਜਣ ਦੇ ਨਿਯਮਾਂ ਦੀ ਪਾਲਣਾ ਵੀਂ ਨਹੀਂ ਕੀਤੀ ਗਈ ਸੀ। ਇਸ ਗੰਭੀਰ ਲਾਪਰਵਾਹੀ ਅਤੇ ਕਾਨੂੰਨ ਦੀ ਉਲੰਘਣਾ ਦੇ ਮੱਦੇਨਜ਼ਰ ਰਿਹਾਇਸ਼ ਮੁਹੱਈਆ ਕਰਵਾਉਣ ਥਾਣਾ ਬੀ ਡਵੀਜ਼ਨ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਪਿੰਡ ਸ਼ਹੂਰਾ ਦੇ ਕਿਸਾਨ ਦੀ ਪੱਕੀ ਝੋਨੇ ਦੀ ਫ਼ਸਲ ਚੋਰੀ, ਕਾਰਵਾਈ ਦੀ ਕੀਤੀ ਮੰਗ ਅਗਲੀ ਖ਼ਬਰ ਲੈਕ: ਮਨਮੋਹਨ ਸਿੰਘ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।