17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਤਬੀਰ ਸਿੰਘ ਤੇ ਘੁੱਲੇ ਸ਼ਾਹ ਨੇ ਸਕਿਤ ਅਖਾੜੇ ਦੇ ਪਹਿਲਵਾਨਾਂ ਨੂੰ ਕੀਤਾ ਸਨਮਾਨਿਤ <br/>

ਚਾਟੀਵਿੰਡ ਸਥਿਤ ਅਖਾੜਾ ਸਕਿਤ ਵਿਖੇ ਉਸਤਾਦ ਬੰਟੀ ਪਹਿਲਵਾਨ ਤੇ ਹੋਰ ਪਹਿਲਵਾਨਾਂ ਨਾਲ ਖੜ੍ਹੇ ਸਤਬੀਰ ਸਿੰਘ ਤੇ ਸੁਰਿੰਦਰ ਫਰਿਸ਼ਤਾ | ਤਸਵੀਰ: ਹਰਜੀਤ ਸਿੰਘ <br/> 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਪ੍ਰਧਾਨ ਸਤਬੀਰ ਸਿੰਘ ਅਤੇ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ ਨੇ ਘਇਉ ਪਹਿਲਵਾਨ ਦੇ ਚਾਟੀਵਿੰਡ ਸਕਿਤ ਅਖਾੜੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਅਭਿਆਸ ਕਰ ਰਹੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਸਤਬੀਰ ਸਿੰਘ ਨੇ ਕਿਹਾ ਕਿ ਉਕਤ ਅਖਾੜਾ 300 ਸਾਲ ਤੋਂ ਚਲਦਾ ਆ ਰਿਹਾ ਹੈ | ਜਿਸ ਨੇ ਅਣਗਿਣਤ ਹੀ ਪਹਿਲਵਾਨਾਂ ਨੂੰ ਤਿਆਰ ਕੀਤਾ | ਜਿਨ੍ਹਾਂ 'ਚੋਂ ਕਈ ਪਹਿਲਵਾਨਾਂ ਨੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਹੈ | ਉਨ੍ਹਾਂ ਕਿਹਾ ਅਜਿਹੇ ਅਖਾੜਿਆਂ ਦਾ ਹੋਣਾ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਹਨ | ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਤੰਦਰੁਸਤ ਸਮਾਜ ਦੀ ਸਿਰਜਨਾ ਲਈ ਨੌਜਵਾਨਾਂ 'ਚ ਪਹਿਲਵਾਨੀ ਦਾ ਸ਼ੌਕ ਪੈਦਾ ਕਰਨਾ ਅਹਿਮ ਸਿੱਧ ਹੋ ਸਕਦਾ ਹੈ | ਉਨ੍ਹਾਂ ਅਖਾੜੇ ਦੇ ਪ੍ਰਬੰਧਾਂ ਨੂੰ ਅੱਗੇ ਚਲਾਉਣ ਲਈ ਉਸਤਾਦ ਬੰਟੀ ਪਹਿਲਵਾਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਾਲਾਘਾ ਕੀਤੀ ਤੇ ਅਖਾੜੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕਿਟ 'ਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਦੋਧੀਆਂ ਵਲੋਂ ਸੜਕਾਂ 'ਤੇ ਦੁੱਧ ਰੋੜਨ ਉਪਰੰਤ ਜਾਗੀ ਸਰਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।