ਸੜਕਾਂ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਬਣਦੇ ਹਨ ਲੋਕਾਂ ਦੀ ਜਾਨ ਦਾ ਖੌਅ
ਅੰਮ੍ਰਿਤਸਰ,16 ਨਵੰਬਰ (ਹਰਮਿੰਦਰ ਸਿੰਘ)-ਅਕਸਰ ਹੀ ਛੋਟੀਆਂ-ਛੋਟੀਆਂ ਅਣਗਹਿਲੀਆਂ ਜਾਂ ਨਿੱਕੀ ਨਿੱਕੀਆਂ ਨਜ਼ਰ ਅੰਦਾਜ਼ੀਆਂ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ ਅਤੇ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦੀਆਂ ਹਨ। ਅਜਿਹੀ ਅਣਗਹਿਲੀਆਂ ਬਿਜਲੀ ਵਿਭਾਗ ਵਲੋਂ ਵਰਤੀ ਜਾ ਰਹੀ ਹੈ।
ਅੰਮ੍ਰਿਤਸਰ,16 ਨਵੰਬਰ (ਹਰਮਿੰਦਰ ਸਿੰਘ)-ਅਕਸਰ ਹੀ ਛੋਟੀਆਂ-ਛੋਟੀਆਂ ਅਣਗਹਿਲੀਆਂ ਜਾਂ ਨਿੱਕੀ ਨਿੱਕੀਆਂ ਨਜ਼ਰ ਅੰਦਾਜ਼ੀਆਂ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ ਅਤੇ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦੀਆਂ ਹਨ। ਅਜਿਹੀ ਅਣਗਹਿਲੀਆਂ ਬਿਜਲੀ ਵਿਭਾਗ ਵਲੋਂ ਵਰਤੀ ਜਾ ਰਹੀ ਹੈ। ਸੜਕਾਂ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਹਟਾਏ ਨਾ ਜਾਣ ਕਰਕੇ ਉਹ ਨਿੱਤ ਹਾਦਸਿਆਂ ਦਾ ਸਬੱਬ ਬਣਦੇ ਹਨ। ਨਗਰ ਨਿਗਮ ਦੀ ਵਾਰਡ ਨੰ: 24 ਦੇ ਇਲਾਕੇ ਨਿਊ ਮਹਿੰਦਰਾ ਕਾਲੋਨੀ ’ਚ ਸੜਕ ਦੇ ਵਿਚਕਾਰ ਇਕ ਬਿਜਲੀ ਦਾ ਖੰਭਾ ਲੱਗਾ ਹੈ ਜੋ ਨਿੱਤ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸ ਸੰਬੰਧ ਵਿਚ ਇਲਾਕਾ ਨਿਵਾਸੀਆਂ ਪਰਮਜੀਤ ਸਿੰਘ ਦੱਤਾ, ਗੁਪੇਸ਼ ਓਬਰਾਏ, ਗੌਤਮ ਵਰਮਾ, ਪ੍ਰੇਮ ਰਾਏ ਮਹਿਤਾ, ਪ੍ਰਸ਼ੋਤਮ ਸ਼ਰਮਾ, ਸੁਰਿੰਦਰ ਕੁਮਾਰ ਗੁਪਤਾ, ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਬਿਜਲੀ ਪ੍ਰਬੰਧਾਂ ਦੀ ਮੰਦੀ ਹਾਲਤ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰ ਬਿਜਲੀ ਦਾ ਇਕ ਖੰਭਾ ਲੱਗਾ ਹੈ। ਜੋ ਨਿੱਤ ਹਾਦਸਿਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਹਾਦਸਾ ਵਾਪਰਨ ਦਾ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਇਲਾਕਾ ਨਿਵਾਸੀਆਂ ਵਲੋਂ ਕਈ ਵਾਰ ਬਿਜਲੀ ਵਿਭਾਗ ਨੂੰ ਜਾਣੂ ਵੀ ਕਰਵਾਇਆ ਗਿਆ ਹੈ ਅਤੇ ਇਸ ਸੰਬੰਧੀ ਉਨ੍ਹਾਂ ਨੇ ਇਲਾਕੇ ਦੇ ਕੌਂਸਲਰ ਨੂੰ ਵੀ ਇਸ ਸਮੱਸਿਆ ਬਾਰੇ ਦੱਸਿਆ ਗਿਆ ਹੈ ਜਿਸ ਵਲੋਂ ਵੀ ਯਤਨ ਕੀਤੇ ਗਏ ਹਨ ਪਰ ਪਰਨਾਲਾ ਅਜੇ ਵੀ ਉੱਥੇ ਦਾ ਉੱਥੇ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਦੀ ਵੀ ਮੰਦੀ ਹਾਲਤ ਹੈ। ਅਕਸਰ ਹੀ ਬਿਜਲੀ ਦੀਆਂ ਤਾਰਾਂ ਗਰਮ ਹੋ ਕੇ ਜ਼ਮੀਨ ’ਤੇ ਡਿਗ ਜਾਂਦੀਆਂ ਹਨ ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਬਿਜਲੀ ਦੀਆਂ ਤਾਰਾਂ ਦੀ ਜਗ੍ਹਾ ’ਤੇ ਕੇਬਲ ਵੀ ਮਨਜ਼ੂਰ ਹੋਈ ਹੈ ਪਰ ਉਹ ਪਾਉਣ ਵਿਚ ਵੀ ਵਿਭਾਗ ਵਲੋਂ ਦੇਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸੁੰਦਰ ਨਗਰ ਹੰਸਲੀ ਵਾਲੇ ਬਾਜ਼ਾਰ ’ਚ ਵੀ ਸੜਕ ਦੇ ਵਿਚਕਾਰ ਇਕ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ ਜੋ ਹਾਦਸਿਆਂ ਦਾ ਸਬੱਬ ਬਣ ਰਿਹਾ ਹੈ। ਇਸ ਸੰਬੰਧ ਵਿਚ ਵਾਰਡ ਨੰ: 24 ਕੌਂਸਲਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੜਕ ਦੇ ਵਿਚਕਾਰ ਲੱਗੇ ਬਿਜਲੀ ਖੰਭੇ ਨੂੰ ਹਟਾਉਣ ਲਈ ਸਮੇਂ ਸਮੇਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ, ਇਸ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ ਅਤੇ ਇਸ ਹਟਾ ਦਿੱਤਾ ਜਾਵੇਗਾ। ਪਰ ਅਜੇ ਤੱਕ ਇਸ ਖੰਭੇ ਨੂੰ ਹਟਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸੁੰਦਰ ਨਗਰ ਹੰਸਲੀ ਵਾਲੇ ਬਾਜ਼ਾਰ ਚੌਕ ਵਿਚ ਲੱਗਾ ਬਿਜਲੀ ਦਾ ਖੰਭਾ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸ ਸੰਬੰਧ ਵਿਚ ਜਦੋਂ ਬਿਜਲੀ ਵਿਭਾਗ ਦੇ ਇਲਾਕੇ ਨਾਲ ਸੰਬੰਧਿਤ ਐੱਸ. ਡੀ. ਓ. ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।