17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਰੇਲਵੇ ਵਲੋਂ ਅੰਮ੍ਰਿਤਸਰ-ਸਹਰਸਾ (04672/04671) ਫੈਸਟੀਵਲ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ

ਅੰਮ੍ਰਿਤਸਰ, 16 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਤਿਉਹਾਰੀ ਸੀਜ਼ਨ ਦੇ ਚੱਲਦੇ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੰਮ੍ਰਿਤਸਰ-ਸਹਰਸਾ (04672/04671) ਰਿਜ਼ਰਵਡ ਰੇਲਗੱਡੀ ਚਲਾਈ ਜਾਵੇਗੀ।

ਅਜੀਤ ਡੈਸਕ 17-11-2026
ਅੰਮ੍ਰਿਤਸਰ, 16 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਤਿਉਹਾਰੀ ਸੀਜ਼ਨ ਦੇ ਚੱਲਦੇ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੰਮ੍ਰਿਤਸਰ-ਸਹਰਸਾ (04672/04671) ਰਿਜ਼ਰਵਡ ਰੇਲਗੱਡੀ ਚਲਾਈ ਜਾਵੇਗੀ। ਜਾਣਕਾਰੀ ਮੁਤਾਬਕ ਰੇਲਗੱਡੀ (04672) ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 17 ਨਵੰਬਰ ਨੂੰ ਸਹਰਸਾ ਲਈ ਰਾਤ 8:10 ਮਿੰਟ ’ਤੇ ਰਵਾਨਾ ਹੋਵੇਗੀ, ਜੋ ਤੀਸਰੇ ਦਿਨ ਸਵੇਰੇ 5:30 ਵਜੇ ਪਹੁੰਚੇਗੀ। ਇਸੇ ਤਰ੍ਹਾਂ 19 ਨਵੰਬਰ ਨੂੰ ਰੇਲਗੱਡੀ (04671) ਸਹਰਸਾ ਤੋਂ ਸਵੇਰੇ 10:00 ਵਜੇ ਰਵਾਨਾ ਹੋਵੇਗੀ ਅਤੇ ਤੀਸਰੇ ਦਿਨ ਸ਼ਾਮ 6 ਵਜੇ ਪਹੁੰਚੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਆਲਮ ਨਗਰ, ਰਾਏ ਬਰੇਲੀ, ਵਾਰਾਣਸੀ, ਗਾਜ਼ੀਪੁਜ ਸਿਟੀ, ਬਲਿਆ, ਛਪਰਾ, ਸੋਨਪੁਰ, ਹਾਜ਼ੀਪੁਰ, ਬਰੌਨੀ, ਬੇਗੁਸਰਾਏ, ਖਗੜੀਆ, ਮਾਨਸੀ ਤੋਂ ਹੁੰਦੇ ਹੋਏ ਸਹਰਸਾ ਦੋਵੇਂ ਦਿਸ਼ਾਵਾਂ ਵੱਲ ਰੁਕੇਗੀ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਯਾਤਰਾ ਦੇ ਆਗਮਨ ਦੀਆਂ ਤਿਆਰੀਆਂ ਦਾ ਰਾਕੇਸ਼ ਰਠੌਰ ਨੇ ਜਾਇਜ਼ਾ ਲਿਆ ਅਗਲੀ ਖ਼ਬਰ ਰਾਜਾਸਾਂਸੀ ਤੋਂ ਰਾਮ ਤੀਰਥ ਤੱਕ ਸੋਨੀਆ ਮਾਨ ਦਾ ਵਿਸ਼ਾਲ ਰੋਡ ਮਾਰਚ, ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਕੀਤਾ ਰਾਬਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।