17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗਲੋਬਲ ਇੰਸਟੀਚਿਊਟ ਵਿਖੇ ਕਰਵਾਏ ਬਾਸਕਟ ਬਾਲ ਲੀਗ-2 ’ਚ ਮੈਨੇਜਮੈਂਟ ਵਿਭਾਗ ਦੀ ਟੀਮ ਨੇ ਟ੍ਰਾਫ਼ੀ ਜਿੱਤੀ

ਜੇਠੂਵਾਲ, 16 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀਰੀ ਰੋਡ ’ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ਵਿਖੇ ਕਰਵਾਏ ਗਲੋਬਲ ਬਾਸਕਟਬਾਲ ਲੀਗ ਸੀਜ਼ਨ-2 ਦੀ ਸ਼ੁਰੂਆਤ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.

ਐਸ.ਐਸ.ਈ. ਕੈਂਬਰਿਜ ਸਕੂਲ ਰਾਮ ਤੀਰਥ ਰੋਡ ਵਿਖੇ ਮਨਾਏ ਬਾਲ ਦਿਵਸ ਸਮੇਂ ਸਨਮਾਨਿਤ ਕੀਤੇ ਗਏ ਬੱਚਿਆਂ ਨਾਲ ਸਕੂਲ ਸਟਾਫ਼। ਤਸਵੀਰ : ਧਰਵਿੰਦਰ ਸਿੰਘ ਔਲਖ 17-11-2026
ਜੇਠੂਵਾਲ, 16 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀਰੀ ਰੋਡ ’ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ਵਿਖੇ ਕਰਵਾਏ ਗਲੋਬਲ ਬਾਸਕਟਬਾਲ ਲੀਗ ਸੀਜ਼ਨ-2 ਦੀ ਸ਼ੁਰੂਆਤ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐੱਸ. ਚੰਦੀ ਅਤੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਹਵਾ ’ਚ ਗੁਬਾਰੇ ਛੱਡ ਕੇ ਕੀਤੀ ਗਈ ਇਸ ਕਰਵਾਏ ਬਾਸਕਟ ਬਾਲ ਟੂਰਨਾਮੈਂਟ ਵਿਚ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 6 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਬੀ.ਟੈੱਕ ਮਕੈਨੀਕਲ, ਸਿਵਲਅਤ ਡਿਪਲੋਮਾ ਜੀ.ਪੀ.ਸੀ, ਐੱਮ.ਸੀ.ਏ., ਬੀ.ਸੀ.ਏ. ਅਤੇ ਬੀ.ਐੱਸ.ਸੀ. ਸਾਈਬਰ ਸਿਕਿਓਰਿਟੀ,ਬੀ.ਟੈੱਕ ਸੀ.ਐੱਸ.ਈ., ਏ.ਆਈ.ਐੱਮ.ਐੱਲ . ਐੱਮ.ਬੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਐੱਸ.ਸੀ. ਫੈਸ਼ਨ ਡਿਜ਼ਾਈਨ, ਬੀ.ਐੱਚ.ਐੱਮ.ਸੀ.ਟੀ., ਬੀ.ਟੀ.ਟੀ.ਐੱਮ. ਅਤੇ ਅਪਲਾਈਡ ਸਾਇੰਸਿਜ, ਫਾਰਮੇਸੀ ਤੇ ਪੈਰਾਮੈਡੀਕਲ ਵਿਭਾਗ ਆਦਿ ਸ਼ਾਮਲ ਸਨ। ਇਨਾ ਬਸਕਟ ਬਾਲ ਮੁਕਾਬਲਿਆਂ ਵਿਚ ਲੀਗ ਮੁਕਾਬਲਿਆਂ ਵਿਚ ਬੀ.ਸੀ.ਏ.ਐੱਮ.ਸੀ.ਏ. ਵਿਭਾਗ ਅਤੇ ਮੈਨੇਜਮੈਂਟ ਵਿਭਾਗ ਦੀਆਂ ਟੀਮਾਂ ਦਾਫਾਈਨਲ ਮੁਕਾਬਲਾ ਹੋਇਆ ਜਿਸ ਵਿੱਚ ਮੈਨੇਜਮੈਂਟ ਵਿਭਾਗ ਦੀ ਟੀਮ ਵਲੋਂ 48 ਅੰਕ ਹਾਸਲ ਕਰਕੇ ਮੈਚ ਜਿੱਤ ਜਿੱਤ ਕੇ ਟਰਾਫੀ ਤੇ ਕਬਜ਼ਾ ਕੀਤਾ । ਚੇਅਰਮੈਨ ਡਾ. ਬੀ.ਐੱਸ. ਚੰਦੀ ਅਤੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਸਾਂਝੇ ਤੌਰ ’ਤੇ ਬਸਕਿਟ ਬਾਲ ਦੀ ਜੇਤੂ ਮੈਨੇਜਮੈਂਟ ਵਿਭਾਗ ਦੀ ਟੀਮ ਨੂੰ ਚੈਂਪੀਅਨਸ਼ਿਪ ਟਰਾਫ਼ੀ ਭੇਟ ਅਤੇ ਉਪ-ਜੇਤੂ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਡਾਇਰੈਕਟਰ ਡਾ. ਐੱਮ.ਐੱਸ. ਸੈਣੀ, ਡਾਇਰੈਕਟਰਐਡਮਿਸ਼ਨਜ਼ ਸੈਲ ਪ੍ਰੋ. ਬੀ.ਡੀ. ਸ਼ਰਮਾ, ਡੀਨ ਸਟੂਡੈਂਟ ਵੈੱਲਫੇਅਰ ਡਾ. ਪੀ.ਕੇ. ਸ਼ਰਮਾ, ਸਪੋਰਟਸ ਇੰਚਾਰਜ ਸ੍ਰੀ ਦਿਲਰਾਜ ਸਿੰਘ ਵੱਖ ਵੱਖ ਵਿਭਾਗਾਂ ਦੇ ਮੁਖੀ, ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ ।
ਪਿਛਲੀ ਖ਼ਬਰ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਕੱਢੇ ਰੋਡ ਮਾਰਚ ਦਾ ਓਠੀਆਂ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਚੋਰਾਂ ਵਲੋਂ ਮੁੱਗੋ ਸੋਹੀ ’ਚ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਦਾ ਕੀਤਾ ਸਾਮਾਨ ਚੌਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।