17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚੰਨੀ ਦੀ ਯਾਤਰਾ ਨਾਲ ਆਏ ਬਜ਼ੁਰਗ ਦੀ ਹੋਈ ਅਚਾਨਕ ਮੌਤ

ਤਲਵੰਡੀ ਸਾਬੋ (ਬਠਿੰਡਾ), 17 ਨਵੰਬਰ (ਰਣਜੀਤ ਸਿੰਘ ਰਾਜੂ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਨਾਲ ਕਾਫਲੇ ਚ ਰੋਪੜ ਜ਼ਿਲ੍ਹੇ...

ਅਜੀਤ ਡੈਸਕ 17-11-2026

ਤਲਵੰਡੀ ਸਾਬੋ (ਬਠਿੰਡਾ), 17 ਨਵੰਬਰ (ਰਣਜੀਤ ਸਿੰਘ ਰਾਜੂ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਨਾਲ ਕਾਫਲੇ ਚ ਰੋਪੜ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਤੋਂ ਆਏ ਬਜ਼ੁਰਗ ਕਾਂਗਰਸੀ ਵਰਕਰ ਸੁਰਜੀਤ ਸਿੰਘ (60) ਪੁੱਤਰ ਮਾਈ ਦਿੱਤਾ  ਦੀ ਅੱਜ ਉਸ ਸਮੇਂ ਅਚਾਨਕ ਮੌਤ ਹੋ ਗਈ ਜਦੋਂ ਉਹ ਚੰਨੀ ਦੇ ਕਾਫਲੇ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਪਰਿਵਾਰ ਲਈ ਪਿੰਨੀ ਪ੍ਰਸਾਦ ਖ਼ਰੀਦ ਰਿਹਾ ਸੀ।ਬਜ਼ੁਰਗ ਦੇ ਅਚਾਨਕ ਡਿੱਗਣ ਤੇ ਉਸਨੂੰ ਤੁਰੰਤ ਉਸਦੇ ਭਤੀਜੇ ਨਰਿੰਦਰ ਸਿੰਘ ਸੋਨੂੰ ਉੱਪ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ ਅਤੇ ਹੋਰ ਸਾਥੀਆਂ ਨੇ ਉਸਨੂੰ ਗੱਡੀ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਬਜ਼ੁਰਗ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਪਿਛਲੀ ਖ਼ਬਰ ਪਿੰਡ ਬੱਲਾਂ ਤੋਂ ਸ਼ੁਰੂ ਹੋਵੇਗੀ ਸਾਡੀ ਪੰਜ ਦਿਨਾਂ ਯਾਤਰਾ, ਨਿਤਿਨ ਨਬੀਨ ਦਿਕਾਉਣਗੇ ਹਰੀ ਝੰਡੀ - ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਐਸ.ਡੀ.ਐਮ ਨਾਲ ਮੁਲਾਕਾਤ