ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਦੇ ਅਹੁਦੇਦਾਰਾਂ ਤੇ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਢਪੱਈ ਬਾਜ਼ਾਰ ਵਿਖੇ ਸੜਕ ਦੀ ਮੰਦਹਾਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਮੰਗ ਕੀਤੀ ਕਿ ਢਪਈ ਫਾਟਕ ਤੋਂ ਲੈ ਕੇ ਗੁਰਦੁਆਰਾ ਬੋਹੜੀ ਸਾਹਿਬ ਤੱਕ ਬੇਹੱਦ ਖਸਤਾ ਹਾਲਤ ਸੜਕ ਦੀ ਮੁਰੰਮਤ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਲਿਖਤੀ ਰੂਪ 'ਚ ਬੇਨਤੀ ਵੀ ਕੀਤੀ ਗਈ ਹੈ ਅਤੇ ਕਈ ਵਾਰ ਜਾਣੂ ਵੀ ਕਰਵਾਇਆ ਗਿਆ, ਪਰ ਇਸ ਸੜਕ ਦੀ ਕੋਈ ਵੀ ਸਾਰ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਇਸ ਦਾ ਹੱਲ ਕੀਤਾ ਜਾਵੇ | ਇਸ ਮੌਕੇ ਬਲਬੀਰ ਸਿੰਘ ਝਾਮਕਾ, ਨਿਸ਼ਾਨ ਸਿੰਘ ਢਪੱਈ, ਤੀਰਥ ਰਾਮ, ਫ਼ਜ਼ਲ ਢਪੱਈ, ਤਰਸੇਮ ਕੁਮਾਰ, ਭਗਵਾਨ ਦਾਸ, ਕਸ਼ਮੀਰ ਸਿੰਘ ਢਪੱਈ, ਲਾਲ ਸਿੰਘ ਢਪੱਈ, ਧਿਆਨ ਚੰਦ, ਕਾਲਾ ਸਿੰਘ ਤੇ ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |