06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ 'ਚ ਹੋਏ ਬੰਬ ਧਮਾਕਿਆਂ ਨੇ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹੀ-ਖ਼ਾਲਸਾ

ਅਜੀਤ ਡੈਸਕ 08-05-2026
ਰਾਏਕੋਟ, 7 ਮਈ (ਸੁਸ਼ੀਲ)-ਬੀਤੇ ਦਿਨੀਂ ਜਲੰਧਰ ਅਤੇ ਅੰਮਿ੍ਤਸਰ ਵਿਖੇ ਬੀ.ਐੱਸ.ਐੱਫ. ਹੈੱਡਕੁਆਟਰਾਂ ਨੇੜੇ ਹੋਏ ਦੋ ਬੰਬ ਧਮਾਕਿਆਂ ਨੂੰ ਲੈ ਕੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਤੋਂ ਵਾਰ-ਵਾਰ ਹੋ ਰਹੀਆਂ ਬੰਬ ਧਮਾਕਿਆਂ ਵਰਗੀਆਂ ਘਟਨਾਵਾਂ ਨੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਅਤੇ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਤ ਰਹਿ ਗਈ ਹੈ | ਸ. ਖਾਲਸਾ ਨੇ ਕਿਹਾ ਕਿ ਇਕੋ ਦਿਨ ਦੋ ਵੱਖ-ਵੱਖ ਥਾਵਾਂ 'ਤੇ ਹੋਏ ਧਮਾਕੇ ਕੋਈ ਮਾਮੂਲੀ ਘਟਨਾ ਨਹੀਂ ਹਨ | ਇਹ ਸਿੱਧੇ ਤੌਰ 'ਤੇ ਖ਼ੁਫ਼ੀਆ ਤੰਤਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਸ. ਖ਼ਾਲਸਾ ਨੇ ਮੰਗ ਕੀਤੀ ਕਿ ਇੰਨ੍ਹਾਂ ਧਮਾਕਿਆਂ ਪਿੱਛੇ ਸ਼ਾਮਿਲ ਅਸਲ ਸਾਜਿਸ਼ ਘਾੜਿਆਂ ਨੂੰ ਤੁਰੰਤ ਬੇਨਕਾਬ ਕੀਤਾ ਜਾਵੇ |
ਪਿਛਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਸੜਕ ਦੀ ਮੰਦਹਾਲੀ ਖ਼ਿਲਾਫ਼ ਲੋਕ ਭਲਾਈ ਮੰਚ ਪੰਜਾਬ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।