ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਸੈਂਟਰ ਫਾਰ ਸਸਟੇਨੇਬਲ ਹੈਬਿਟੈਟ, ਰੂਸਾ 2.0 ਦੇ ਸਹਿਯੋਗ ਨਾਲ ਡਿਜਿਟਲ ਆਰਕਾਈਵ ਅਤੇ ਅਜਾਇਬ ਘਰ ਬਾਰੇ ਕਰਵਾਈ ਗਈ ਤਿੰਨ ਦਿਨਾ ਵਰਕਸ਼ਾਪ ਕਰਵਾਈ ਗਈ | ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਵਰਕਸ਼ਾਪ 'ਚ ਪ੍ਰਸਿੱਧ ਵਿਦਵਾਨਾਂ ਵਲੋਂ ਵਿਸ਼ੇ ਨਾਲ ਸੰਬੰਧਿਤ ਭਾਸ਼ਣ ਦੇਣ ਦੇ ਨਾਲ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ | ਡਾ. ਸੁਨੀਲ ਕੁਮਾਰ ਝਾਅ ਨੇ ਅਜਾਇਬਘਰਾਂ ਦੇ ਵਿਕਾਸ 'ਤੇ ਚਾਨਣ ਪਾਇਆ ਅਤੇ ਵਿਸ਼ੇਸ਼ ਤੌਰ 'ਤੇ ਪ੍ਰਾਚੀਨ ਇਤਿਹਾਸਕ ਸਥਾਨਾਂ ਨਾਲ ਸੰਬੰਧਿਤ ਮਿਊਜ਼ੀਅਮਾਂ ਦੀ ਮਹੱਤਤਾ ਬਾਰੇ ਦੱਸਦਿਆਂ ਹੜੱਪਾ ਤੋਂ ਲੈ ਕੇ ਗੁਪਤਾ ਕਾਲ ਤੱਕ ਦੇ ਵਿਕਾਸ ਬਾਰੇ ਦੱਸਿਆ | ਡਾ. ਰਸ਼ਮੀ ਨੇ ਆਧੁਨਿਕ ਯੁੱਗ 'ਚ ਰਿਕਾਰਡਾਂ ਦੀ ਡਿਜਿਟਾਈਜ਼ੇਸ਼ਨ ਦੇ ਵਧਦੇ ਮਹੱਤਵ 'ਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਆਰਕਾਈਵ ਪ੍ਰਬੰਧਨ ਸੰਬੰਧੀ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਅਤੇ ਕਾਨੂੰਨੀ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ | ਵਰਕਸ਼ਾਪ ਦੀ ਸੰਪੰਨਤਾ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਦੇ ਭਾਸ਼ਣ ਨਾਲ ਹੋਈ ਜਿਸ ਵਿਚ ਉੁਨ੍ਹਾਂ ਵਰਕਸ਼ਾਪ ਵਿਚ ਸ਼ਾਮਿਲ ਵਿਦਵਾਨਾਂ, ਭਾਗ ਲੈਣ ਵਾਲੇ ਵਿਦਿਆਰਥੀਆਂ ਖੋਜਾਰਥੀਆਂ ਦੇ ਯੋਗਦਾਨ ਦਾ ਮੁਲਾਂਕਣ ਕਰਦਿਆਂ ਪ੍ਰਸ਼ੰਸਾ ਕੀਤੀ |