08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੌਰਮਿੰਟ ਸਕੂਲ ਟੀਚਰ ਯੂਨੀਅਨ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅੱਜ ਇਕ ਵਾਰ ਫਿਰ ਅਧਿਆਪਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਮੈਰਿਟ ਰਿਵਾਇਜ ਦੇ ਨਾਮ 'ਤੇ 4161 ਬੈਂਚ ਦੇ ਲਗਭਗ 300 ਅਧਿਆਪਕਾਂ ਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ, ਜਿਹੜਾ ਕਿ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ |ਉਨ੍ਹਾਂ ਕਿਹਾ ਕਿ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਖਿਲਾਫ ਤਕੜੇ ਹੋ ਕੇ ਲੜੇਗੀ | ਸਕੱਤਰ ਰਕੇਸ਼ ਧਵਨ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਫੈਸਲੇ ਲੈਂਦੇ ਸਮੇਂ ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਵੱਲ ਵੀ ਦੇਖਣਾ ਚਾਹੀਦਾ ਹੈ, ਜਿਨ੍ਹਾਂ ਦੀ ਰੋਜੀ ਰੋਟੀ ਇਸ ਨੌਕਰੀ ਦੇ ਆਸਰੇ ਚੱਲ ਰਹੀ ਹੈ ਅਤੇ ਇਹ ਸਾਰੇ ਅਧਿਆਪਕ ਬਕਾਇਦਾ ਦੋ ਦੋ ਟੈਸਟ ਪਾਸ ਕਰਕੇ ਆਏ ਹੋਏ ਹਨ | ਇਸ ਸਮੇਂ ਸਕੱਤਰ ਰਕੇਸ਼ ਧਵਨ, ਸੀਨੀਅਰ ਮੀਤ ਪ੍ਰਧਾਨ ਓਾਕਾਰ ਸਿੰਘ, ਖਜਾਨਚੀ ਕੁਲਦੀਪ ਸ਼ਰਮਾ, ਦਿਨੇਸ਼ ਹੁਸ਼ਿਆਰ ਨਗਰ, ਕੇਸ਼ਵ ਕੋਹਲੀ, ਹਿਮਾਂਸ਼ੂ ਸ਼ਰਮਾ, ਜਸਵੰਤ ਰਾਏ ਅਤੇ ਸੀਨੀਅਰ ਸਲਾਹਕਾਰ ਬਲਕਾਰ ਵਲਟੋਹਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਰਵ ਕੁਮਾਰ ਨੇ ਕੈਡੇਟ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤ... ਅਗਲੀ ਖ਼ਬਰ ਇੰਟਰ-ਅਕੈਡਮੀ ਹਾਕੀ ਟੂਰਨਾਮੈਂਟ 'ਚ ਅਕਾਲ ਅਕੈਡਮੀ ਸ਼ੇਰੋਂ ਬਾਘਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।