ਜਲੰਧਰ, 7 ਮਈ (ਅ. ਬ.)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਸ਼ੇਰੋਂ ਬਾਘਾ ਦੇ ਵਿਦਿਆਰਥੀਆਂ ਨੇ ਇੰਟਰ-ਅਕੈਡਮੀ ਹਾਕੀ ਟੂਰਨਾਮੈਂਟ 2026-27 ਵਿਚ ਬਹੁਤ ਹੀ ਉਤਸ਼ਾਹ, ਜ਼ਿੰਮੇਵਾਰੀ ਅਤੇ ਖੇਡ ਭਾਵਨਾ ਨਾਲ ਭਾਗ ਲਿਆ¢ ਅੰਡਰ-17 ਲੜਕੀਆਂ ਤੇ ਅੰਡਰ-17 ਲੜਕਿਆਂ ਦੋਵੇਂ ਟੀਮਾਂ ਨੇ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਦਿ੍ੜਤਾ ਦਾ ਪ੍ਰਦਰਸ਼ਨ ਕੀਤਾ¢ ਖਿਡਾਰੀਆਂ ਨੇ ਸਾਰੇ ਮੈਚਾਂ ਵਿਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਹਾਕੀ ਕÏਸ਼ਲਤਾਵਾਂ ਨੂੰ ਬਖੂਬੀ ਦਰਸਾਇਆ¢ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਦੋਵੇਂ ਟੀਮਾਂ ਨੇ ਟੂਰਨਾਮੈਂਟ ਵਿੱਚ ਦੂਜਾ ਸਥਾਨ ਹਾਸਲ ਕਰਕੇ ਅਕੈਡਮੀ ਦਾ ਨਾਮ ਰÏਸ਼ਨ ਕੀਤਾ¢ ਇਸ ਉਪਲਬਧੀ ਨਾਲ ਪੂਰੇ ਅਕੈਡਮੀ ਵਿਚ ਖੁਸ਼ੀ ਅਤੇ ਗÏਰਵ ਦਾ ਮਾਹÏਲ ਬਣ ਗਿਆ¢ ਮਾਣਯੋਗ ਪਿ੍ੰਸੀਪਲ ਪ੍ਰੀਤੀ ਕÏਾਸਲ, ਅਧਿਆਪਕਾਂ ਅਤੇ ਮਾਪਿਆਂ ਨੇ ਸਾਰੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਖੇਡਾਂ ਅਤੇ ਪੜ੍ਹਾਈ ਵਿਚ ਉੱਚੇ ਮਾਪਦੰਡ ਹਾਸਲ ਕਰਨ ਲਈ ਪ੍ਰੇਰਿਤ ਕੀਤਾ¢ ਇਹ ਸਫਲਤਾ ਵਿਦਿਆਰਥੀਆਂ ਦੀ ਟੀਮ ਭਾਵਨਾ, ਆਤਮਵਿਸ਼ਵਾਸ ਅਤੇ ਸਮਰਪਣ ਦੀ ਪ੍ਰਤੀਕ ਹੈ¢ ਅਕੈਡਮੀ ਨੂੰ ਭਵਿੱਖ ਵਿਚ ਵੀ ਹੋਰ ਵੱਡੀਆਂ ਸਫਲਤਾਵਾਂ ਦੀ ਉਮੀਦ ਹੈ¢