ਹੈਦਰਾਬਾਦ, 10 ਨਵੰਬਰਦੱਖਣੀ ਭਾਰਤ ਦੇ ਮਸ਼ਹੂਰ ਅਦਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਵਨ ਕਲਿਆਣ ਅਤੇ ਉਨ੍ਹਾਂ ਦੀ ਪਤਨੀ ਅੰਨਾ ਕੋਨੀਡੇਲਾ ਨੇ ਆਪਸੀ ਸਹਿਮਤੀ ਅਤੇ ਸਮਝਦਾਰੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।
13 ਸਾਲ ਪਹਿਲਾਂ ਹੋਇਆ ਸੀ ਵਿਆਹ
ਪਵਨ ਕਲਿਆਣ ਅਤੇ ਅੰਨਾ ਲੇਜ਼ਨੇਵਾ ਦਾ ਵਿਆਹ 30 ਸਤੰਬਰ 2013 ਨੂੰ ਹੋਇਆ ਸੀ। ਅੰਨਾ ਮੂਲ ਰੂਪ ਵਿੱਚ ਰੂਸ ਦੀ ਰਹਿਣ ਵਾਲੀ ਹੈ ਅਤੇ ਅਦਾਕਾਰੀ ਨਾਲ ਵੀ ਜੁੜੀ ਰਹੀ ਹੈ।