ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ
ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਲਾਰੰਸ ਰੋਡ ਸੇਵਾ ਕੇਂਦਰ ਅਤੇ ਵਿਸ਼ਵ ਸ਼ਾਂਤੀ ਭਵਨ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਕੁਮਾਰੀ ਆਦਰਸ਼ ਭੈਣ ਨੇ ਕਿਹਾ ਕਿ ਅਸੀਂ ਦੀਵਿਆਂ ਨਾਲ ਬਾਹਰੀ ਹਨੇਰੇ ਨੂੰ ਦੂਰ ਕਰਦੇ ਹਾਂ, ਪਰ ਹੁਣ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਆਪਣੇ ਮਨ ਦੇ ਹਨੇਰੇ ਨੂੰ ਕੌਣ ਦੂਰ ਕਰੇਗਾ ?
ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਲਾਰੰਸ ਰੋਡ ਸੇਵਾ ਕੇਂਦਰ ਅਤੇ ਵਿਸ਼ਵ ਸ਼ਾਂਤੀ ਭਵਨ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਕੁਮਾਰੀ ਆਦਰਸ਼ ਭੈਣ ਨੇ ਕਿਹਾ ਕਿ ਅਸੀਂ ਦੀਵਿਆਂ ਨਾਲ ਬਾਹਰੀ ਹਨੇਰੇ ਨੂੰ ਦੂਰ ਕਰਦੇ ਹਾਂ, ਪਰ ਹੁਣ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਆਪਣੇ ਮਨ ਦੇ ਹਨੇਰੇ ਨੂੰ ਕੌਣ ਦੂਰ ਕਰੇਗਾ ? ਉਨ੍ਹਾਂ ਕਿਹਾ ਕਿ ਜਦੋਂ ਆਤਮਾ ਆਪਣੇ ਅਸਲ ਸੁਭਾਅ ਨੂੰ ਪਛਾਣਦੀ ਹੈ ਅਤੇ ਬ੍ਰਹਮ ਯਾਦ ਦੀ ਰੌਸ਼ਨੀ ਨੂੰ ਜਗਾਉਂਦੀ ਹੈ ਤਾਂ ਜੀਵਨ ਖੁਦ ਪ੍ਰਕਾਸ਼ਮਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀਵਾਲੀ ‘ਤੇ ਸਾਨੂੰ ਨਾ ਸਿਰਫ਼ ਆਪਣੇ ਘਰਾਂ ਨੂੰ, ਸਗੋਂ ਆਪਣੇ ਮਨਾਂ ਨੂੰ ਵੀ ਰੌਸ਼ਨ ਕਰਨਾ ਚਾਹੀਦਾ ਹੈ।