08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਰਵ ਕੁਮਾਰ ਨੇ ਕੈਡੇਟ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 08-05-2026
ਪਟਿਆਲਾ, 7 ਮਈ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ ਦੇ 7ਵੀਂ ਜਮਾਤ ਦੇ 13 ਸਾਲਾ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਕੈਡਟ ਅੰਡਰ-17 ਸਟੇਟ ਫੈਨਸਿੰਗ ਚੈਂਪੀਅਨਸ਼ਿਪ-2026, ਸੰਗਰੂਰ ਵਿਖੇ ਸੇਬਰ ਈਵੈਂਟ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ, ਮਾਪਿਆਂ ਅਤੇ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ਦੇ ਆਧਾਰ 'ਤੇ ਆਰਵ ਕੁਮਾਰ ਦੀ ਚੋਣ ਕੈਡਟ-17 ਨੈਸ਼ਨਲ ਫੈਨਸਿੰਗ ਚੈਂਪੀਅਨਸ਼ਿਪ ਲਈ ਹੋਈ ਹੈ, ਜੋ 23 ਮਈ ਤੋਂ 28 ਮਈ 2026 ਤੱਕ ਰੁਦਰਪੁਰ, ਉਤਰਾਖੰਡ ਵਿਖੇ ਕਰਵਾਈ ਜਾਵੇਗੀ | ਇਸ ਮੁਕਾਬਲੇ ਵਿਚ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕਰੇਗਾ | ਇਥੇ ਦੱਸਣਯੋਗ ਹੈ ਕਿ ਆਰਵ ਕੁਮਾਰ ਨੇ ਕੈਡਟ ਅੰਡਰ-17 ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ | ਆਰਵ ਕੁਮਾਰ ਨੇ ਇੰਫਾਂਲ, ਮਨੀਪੁਰ ਵਿਖੇ 27ਵੀਂ ਸਬ-ਜੂਨੀਅਰ ਨੈਸ਼ਨਲ ਚੈਪੀਅਨਸ਼ਿਪ ਜੋ ਕਿ 3 ਤੋਂ 8 ਨਵੰਬਰ 2025 ਨੂੰ ਹੋਈ ਸੀ | ਉਸ ਵਿਚ ਸੇਬਰ ਦੇ ਟੀਮ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤਿਆ ਸੀ | ਵਰਤਮਾਨ ਵਿਚ ਉਹ ਐਨ.ਐਸ.ਐਨ.ਆਈ.ਐਸ. ਪਟਿਆਲਾ ਵਿਚ Tਕਮ-ਐਂਡ-ਪਲੇU ਸਕੀਮ ਅਧੀਨ ਫੈਨਸਿੰਗ ਖੇਡ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਰਿਹਾ ਹੈ | ਆਰਵ ਕੁਮਾਰ ਨੇ ਆਪਣੀ ਇਸ ਉਪਲੱਬਧੀ ਦਾ ਸਹਿਰਾ ਆਪਣੇ ਕੋਚਾਂ, ਅਧਿਆਪਕਾ ਅਤੇ ਐਨ.ਐਸ.ਐਨ.ਆਈ.ਐਸ ਦੇ ਸੀਨੀਅਰ ਐਗਜ਼ਿਕਿਊਟਿਵ ਡਾਇਰੈਕਟਰ (ਏ) ਵਿਨੀਤ ਕੁਮਾਰ ਦੀ ਪ੍ਰੇਰਣਾ ਅਤੇ ਸਹਿਯੋਗ ਨੂੰ ਦਿੱਤਾ | ਸਕੂਲ ਪਿ੍ੰਸੀਪਲ, ਵਿਵੇਕ ਤਿਵਾਰੀ ਅਤੇ ਸਟਾਫ ਨੇ ਵੀ ਵਿਦਿਆਰਥੀ ਦੀ ਇਸ ਸਫਲਤਾ 'ਤੇ ਖੁਸ਼ੀ ਜਤਾਉਂਦਿਆਂ ਉਸ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਨਿਗਮ ਦਫ਼ਤਰ 'ਚ ਕੂੜੇ ਦੇ ਢੇਰ, ਮੁਲਾਜਮਾਂ ਅਤੇ ਚੁਣੇ ਨੁਮਾਇੰਦਿਆਂ ਦੀ ਅਣਗਹਿਲੀ ਅਗਲੀ ਖ਼ਬਰ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।