10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਧਾਰਮਿਕ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਰਾਜੇਸ਼ ਕੁਮਾਰ ਸ਼ਰਮਾ)-ਮੰਦਰ ਸ਼ਿਵਾਲਾ ਵਰਮੀ ਵਾਲਾ ਨਿਊ ਗ੍ਰੀਨ ਫੀਲਡ ਸ਼ੇਰੇ ਪੰਜਾਬ ਐਵੀਨਿਊ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਏਕਨੂਰ ਸੇਵਾ ਟਰੱਸਟ ਦੇ ਸਹਿਯੋਗ ਦੇ ਨਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠਾਂ ਦੀ ਚੱਲ ਰਹੀਆਂ ਲੜੀ ਦੇ ਨਾਲ ਸ੍ਰੀ ਰਾਮ ਨਾਮ ਦਾ ਜਾਪ ਕਰਦਿਆਂ ਭਜਨ ਕੀਰਤਨ ਗਾਇਨ ਕੀਤਾ ਗਿਆ | ਪ੍ਰਭੂ ਦੇ ਨਾਮ ਸਿਮਰਨ ਦੀਆਂ ਆਰਤੀਆਂ ਦੇ ਉਪਰੰਤ ਸ਼ਰਧਾਲੂਆਂ 'ਚ ਅਟੁੱਟ ਲੰਗਰ ਵੀ ਵਰਤਾਇਆ ਗਿਆ | ਪ੍ਰੋਗਰਾਮ ਦੌਰਾਨ ਭਾਜਪਾ ਕੌਂਸਲਰ ਅਮਰ ਐਰੀ ਆਪਣੇ ਟੀਮ ਸਾਥੀਆਂ ਦੇ ਨਾਲ ਉੱਚੇਚੇ ਤੌਰ 'ਤੇ ਸ਼ਾਮਲ ਹੋਏ | ਮੁੱਖ ਸੇਵਾਦਾਰ ਰਾਣੋ ਵਲੋਂ ਮੰਦਰ 'ਚ ਹਾਜ਼ਰ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ | ਸੇਵਾਦਾਰ ਅਰਵਿੰਦਰ ਵੜੈਚ ਨੇ ਕਿਹਾ ਕਿ ਵੀਰ ਬਜਰੰਗੀ ਹਨੂੰਮਾਨ ਦੀ ਇੱਛਾ ਤੇ ਅਸ਼ੀਰਵਾਦ ਨਾਲ ਸ਼ੁਰੂ ਕੀਤਾ ਇਹ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ | ਉਨ੍ਹਾਂ ਨੇ ਭਗਤਾਂ ਨੂੰ ਮੰਦਰ ਦੇ ਵਿਕਾਸ 'ਚ ਆਪਣਾ ਬਣਦਾ ਸੇਵਾ ਸਤਿਕਾਰ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ ਇਸ ਮੌਕੇ ਲਵਲੀਨ ਵੜੈਚ, ਰੰਜਨ ਸ਼ਰਮਾ, ਬੀਰ ਸਿੰਘ, ਸੰਨੀ ਗਿੱਲ, ਪਵਿੱਤਰਜੋਤ ਵੜੈਚ, ਰੇਨੂ ਬਾਲਾ, ਭਾਵਨਾ, ਸੈਮ ਸਭਰਵਾਲ, ਕਰਨ, ਮੁਕੁਲ, ਅਮਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ.ਪੀ.ਐੱਮ.ਐੱਲ. ਲਿਬਰੇਸ਼ਨ ਨੇ ਕਾਰਲ ਮਾਰਕਸ ਦਾ ਜਨਮ ਦਿਵਸ ਮਨਾਇਆ <br/> ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।