ਸਮਾਣਾ, 7 ਮਈ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਕੁਲਾਰਾਂ ਵਿਖੇ ਇਕ 57 ਸਾਲਾ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਮੌਕੇ 'ਤੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਪੁਲਿਸ ਥਾਣਾ ਸਦਰ ਅਧੀਨ ਪੁਲਿਸ ਚੌਂਕੀ ਮਵੀ ਕਲਾ ਤੇ ਮੁੱਖ ਅਫਸਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵਲੋਂ ਬਿਆਨਾਂ ਦੇ ਆਧਾਰ 'ਤੇ ਦਰਜ ਪਰਚੇ ਮੁਤਾਬਕ ਪਿੰਡ ਕੁਲਾਰਾਂ ਦਾ ਵਾਸੀ ਹਾਕਮ ਸਿੰਘ 57 ਪੁੱਤਰ ਗੁਰਦਿਆਲ ਸਿੰਘ ਆਪਣੇ ਘਰੋਂ ਡੇਅਰੀ 'ਚ ਦੁੱਧ ਪਾਉਣ ਜਾ ਰਿਹਾ ਸੀ ਜਦੋਂ ਉਹ ਪਿੰਡ ਦੀ ਮੰਡੀ ਨੇੜੇ ਪੁੱਜਾ 'ਤੇ ਅਚਾਨਕ ਕੋਈ ਵਾਹਨ ਹਾਕਮ ਸਿੰਘ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ | ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਦਿਆਂ ਭਾਲ ਕੀਤੀ ਜਾ ਰਹੀ ਹੈ |