ਪਾਤੜਾਂ, 7 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਬੱਤਰਾ ਅਕੈਡਮੀ 'ਚ ਦੇਸ਼ ਭਗਤ ਯੂਨੀਵਰਸਿਟੀ ਵਲੋਂ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਕੇਂਦਰ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਅਮਰਜੀਤ ਸਿੰਘ ਘੱਗਾ ਸੇਵਾ ਮੁਕਤ ਆਈ.ਆਰ.ਐਸ. ਵਲੋਂ ਕੀਤਾ ਗਿਆ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਕਿਹਾ ਕਿ ਡੀ.ਬੀ.ਯੂ. ਦੀ ਸਮਾਵੇਸ਼ ਪ੍ਰਤੀ ਵਿਆਪਕ ਵਚਨਬੱਧਤਾ ਇਸ ਦੇ ਸਕਾਲਰਸ਼ਿਪ ਪ੍ਰੋਗਰਾਮ ਨੌਜਵਾਨਾਂ ਲਈ ਬਹੁਤ ਲਾਹੇਵੰਦ ਹਨ ਅਤੇ ਹੋਣਹਾਰ ਵਿਦਿਆਰਥੀਆਂ ਖਿਡਾਰੀਆਂ, ਅਪਾਹਜ ਵਿਦਿਆਰਥੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ | ਸ਼ਕਤੀ ਸਕਾਲਰਸ਼ਿਪ ਵਿਦਿਆਰਥਣਾਂ ਨੂੰ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਣ ਦੇ ਹਰ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਲਾਸਰੂਮ ਤੋਂ ਬੋਰਡਰੂਮ ਤੱਕ ਪੁੱਜਣ ਵਿਚ ਵਿਸ਼ੇਸ਼ ਯੋਗਦਾਨ ਪਾਉਦੀ ਹੈ | ਉਨ੍ਹਾਂ ਦੱਸਿਆ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਤਜਰਬੇਕਾਰ ਅਕਾਦਮਿਕ ਸਲਾਹਕਾਰਾਂ ਦੀ ਇੱਕ ਟੀਮ ਨਾਲ ਲੈਸ, ਪਾਤੜਾਂ ਕੇਂਦਰ ਸਿਖਿਆਰਥੀਆਂ ਨੂੰ ਵਿਅਕਤੀਗਤ ਸਲਾਹ, ਵਿਸਤਿ੍ਤ ਪ੍ਰੋਗਰਾਮ ਸੂਝ, ਦਾਖਲਾ ਸਹਾਇਤਾ, ਅਤੇ ਕੈਰੀਅਰ ਯੋਜਨਾਬੰਦੀ ਸੇਵਾਵਾਂ ਪ੍ਰਦਾਨ ਕਰਨ ਲਈ ਖੋਲਿਆ ਗਿਆ ਹੈ | ਦਮਨਪ੍ਰੀਤ ਕੌਰ, ਡਿਪਟੀ ਡਾਇਰੈਕਟਰ, ਓਡੀਐਲ ਅਤੇ ਔਨਲਾਈਨ ਡੀ.ਬੀ.ਯੂ. ਦੇ ਕਿਹਾ ਕਿ ਨਵਾ ਲਾਂਚ ਕੀਤਾ ਗਿਆ ਡੀਬੀਯੂ ਆਈਸੀਸੀ ਪਾਤੜਾਂ ਰੈਗੂਲਰ ਡਿਗਰੀ ਪ੍ਰੋਗਰਾਮ, ਔਨਲਾਈਨ ਲਰਨਿੰਗ ਕੋਰਸ, ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ), ਅਤੇ ਡੀਬੀਯੂ ਅਮਰੀਕਾਸ ਇੰਟਰਨੈਸ਼ਨਲ ਐਜੂਕੇਸ਼ਨ ਟਰੈਕ ਸਮੇਤ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਮਾਹਿਰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ | ਬੱਤਰਾ ਅਕੈਡਮੀ ਜਤਿਨ ਬੱਤਰਾ ਨੇ ਕਿਹਾ ਕਿ ਸਾਡਾ ਟੀਚਾ ਖੇਤਰ ਦੇ ਹਰੇਕ ਸਿਖਿਆਰਥੀ ਨੂੰ ਸਹੀ ਸਾਧਨਾਂ ਅਤੇ ਦਿਸ਼ਾ-ਨਿਰਦੇਸ਼ ਨਾਲ ਸਮੇ ਦੀ ਹਾਣੀ ਬਣਾਉਣਾ ਹੈ ਅਤੇ ਡੀਬੀਯੂ ਆਈਸੀਸੀ ਤੁਹਾਡੇ ਦਰਵਾਜ਼ੇ 'ਤੇ ਆਧੁਨਿਕ ਸਿੱਖਿਆ ਮਾਰਗਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ | ਅਮਰਜੀਤ ਸਿੰਘ ਘੱਗਾ ਸੇਵਾ ਮੁਕਤ ਆਈਆਰਐਸ ਨੇ ਕਿਹਾ ਕਿ ਪਾਤੜਾਂ ਇਲਾਕੇ ਵਿਚ ਕੋਈ ਵੀ ਕੋਚਿੰਗ ਕੇਂਦਰ ਨਾਂ ਹੋਣ ਕਾਰਨ ਇਸ ਇਲਾਕੇ ਦੇ ਨੌਜ਼ਵਾਨਾਂ ਨੂੰ ਪਟਿਆਲਾ ਜਾਂ ਸੰਗਰੂਰ ਜਾਣਾ ਪੈਂਦਾ ਸੀ ਜਿੱਥੇ ਜਾਣਾ ਜਿੱਥੇ ਲੜਕੀਆਂ ਲਈ ਅਸੰਭਵ ਸੀ ਉੱਥੇ ਹੀ ਆਰਥਿਕ ਤੰਗੀ ਕਾਰਨ ਬਹੁਤ ਸਾਰੇ ਨੌਜਵਾਨ ਨੌਕਰੀਆਂ ਦੀ ਤਿਆਰੀ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ ਜਤਿਨ ਬੱਤਰਾ ਵਲੋਂ ਪਾਤੜਾਂ ਵਿਚ ਅਜਿਹੇ ਨੌਜਵਾਨ ਲੜਕੀਆਂ ਅਤੇ ਲੜਕਿਆਂ ਨੂੰ ਦਿੱਤੀ ਗਈ ਕੋਚਿੰਗ ਦੀ ਬਦੋਲਤ 500 ਤੋਂ ਵੱਧ ਨੌਜਵਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਹੁਣ ਇਸ ਅਕੈਡਮੀ ਵਿੱਚ ਦੇਸ਼ ਭਗਤ ਯੂਨੀਵਰਸਿਟੀ ਵਲੋਂ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਕੇਂਦਰ ਦੀ ਸ਼ੁਰੂਆਤ ਕੀਤੇ ਜਾਣ ਨਾਲ ਨੌਜਵਾਨਾਂ ਨੂੰ ਬਹੁਤ ਹੀ ਲਾਭ ਹੋਵੇਗਾ | ਇਸ ਮੌਕੇ ਡਾ. ਮਲਕੀਤ ਸਿੰਘ, ਪਿ੍ੰਸੀਪਲ ਬਲਜੀਤ ਕੌਰ ਅਤੇ ਸਹਿਤ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਹੋਰ ਆਗੂ ਮੌਜੂਦ ਸਨ |