10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੀ.ਪੀ.ਐੱਮ.ਐੱਲ. ਲਿਬਰੇਸ਼ਨ ਨੇ ਕਾਰਲ ਮਾਰਕਸ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 08-05-2026
ਵੇਰਕਾ, 7 ਮਈ (ਦੀਦਾਰ ਸਿੰਘ)-ਸੀ. ਪੀ. ਐੱਮ. ਐੱਲ. ਲਿਬਰੇਸ਼ਨ ਵਲੋਂ ਪਿੰਡ ਮੂਧਲ ਵਿਖੇ ਦੁਨੀਆ ਦੀ ਮਜਦੂਰ ਜਮਾਤ ਦੇ ਮਹਾਨ ਸਿਧਾਂਤਕਾਰ ਕਾਰਲ ਮਾਰਕਸ ਦਾ ਜਨਮ ਦਿਵਸ ਮਨਾਇਆ ਗਿਆ | ਇਸ ਸਮੇ ਗੱਲਬਾਤ ਕਰਦਿਆ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਮੂਧਲ, ਗੁਲਜ਼ਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਬੇਸ਼ਕ ਮੀਡੀਆ ਹਾਕਮ ਪਾਰਟੀਆਂ ਪ੍ਰਚਾਰ ਕਰ ਰਿਹਾ ਹੈ ਕਿ ਮਾਰਕਸਵਾਦ ਹੁਣ ਦੇ ਸਮੇਂ ਵਿਚ ਸਾਰਥਕ ਨਹੀਂ ਰਿਹਾ ਪਰ ਸੱਚਾਈ ਇਹ ਹੈ ਕਿ ਮਾਰਕਸਵਾਦ ਮਜ਼ਦੂਰ ਜਮਾਤ ਦਾ ਇਕ ਵਿਗਿਆਨਕ ਸਿਧਾਂਤ ਹੈ ਅਤੇ ਉਹ ਕਦੇ ਵੀ ਗ਼ੈਰ ਪ੍ਰਸੰਗਿਕ ਨਹੀਂ ਹੋ ਸਕਦਾ ਅਤੇ ਭਾਰਤ ਵਰਗੇ ਪਛੜੇ ਦੇਸ਼ਾ ਵਿਚ ਲੋਕਾਈ ਦੇ ਸੰਘਰਸ਼ ਮਾਰਕਸਵਾਦੀ ਵਿਚਾਰਧਾਰਾ ਦੀ ਰੋਸ਼ਨੀ ਵਿਚ ਹੀ ਸਫਲਤਾਪੂਰਵਕ ਲੜੇ ਜਾ ਸਕਦੇ ਹਨ, ਹੁਣੇ ਹੁਣੇ ਗੁੜਗਾਉਂ, ਸੋਨੀਪਤ, ਨੋਇਡਾ ਅਤੇ ਦਿੱਲੀ ਵਿਚ ਮਜ਼ਦੂਰਾਂ ਵਲੋਂ ਘੱਟੋ ਘੱਟ ਉਜ਼ਰਤਾਂ ਦੇ ਵਾਧੇ ਲਈ ਅਤੇ 12 ਘੰਟੇ ਦੀ ਦਿਹਾੜੀ ਵਿਰੁੱਧ ਸੰਘਰਸ਼ ਵਿਚ ਉਤਰੇ ਮਜ਼ਦੂਰ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਜਥੇਬੰਦੀਆਂ ਦੀ ਅਗਵਾਈ ਵਿਚ ਹੀ ਸੜਕਾਂ 'ਤੇ ਆਏ ਹਨ | ਆਗੂਆਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਮਾਰਕਸਵਾਦ ਦੀ ਰਾਖੀ ਅਤੇ ਦੇਸ਼ ਵਿਚ ਖੱਬੀ ਲਹਿਰ ਦੀ ਉਸਾਰੀ ਲਈ ਕਮਿਉਨਿਸਟ ਪਾਰਟੀਆਂ ਨੂੰ ਮਜ਼ਬੂਤ ਕੀਤਾ ਜਾਵੇ |

ਪਿਛਲੀ ਖ਼ਬਰ ਗੋਲਡਨ ਗੇਟ ਵਿਖੇ 'ਸ਼ੁਕਰਾਨਾ ਯਾਤਰਾ' ਦਾ ਵਿਧਾਇਕ ਡਾ. ਨਿੱਝਰ ਦੀ ਅਗਵਾਈ ਹੇਠ ਬੇਮਿਸਾਲ ਸਵਾਗਤ <br/> ਅਗਲੀ ਖ਼ਬਰ ਧਾਰਮਿਕ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।