ਅੰਮਿ੍ਤਸਰ, 19 ਫ਼ਰਵਰੀ (ਹਰਮਿੰਦਰ ਸਿੰਘ)-ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਜਨਮ ਅਤੇ ਮੌਤ ਵਿਭਾਗ ਦਾ ਅਚਨਚੇਤੀ ਨਿਰੀਖਣ ਕੀਤਾ ਉਥੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ | ਇਸ ਉਪਰੰਤ ਮੇਅਰ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਡਾ: ਮਨੀਸ਼ ਸ਼ਰਮਾ ਲੋਕਲ ਰਜਿਸਟਰਾਰ, ਆਂਕੜਾ ਅਫਸਰ ਪੀ.ਐੱਫ. ਖੋਖਰ ਅਤੇ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ | ਇਸ ਦੌਰਾਨ ਮੇਅਰ ਵਲੋਂ ਖਾਸ ਤੌਰ 'ਤੇ ਸਾਲ 1919 ਦੇ ਜਨਮ ਅਤੇ ਮੌਤ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਨਿਰੀਖਣ ਦੌਰਾਨ ਸਹਾਇਕ ਕਮਿਸ਼ਨਰ ਨੇ ਦੱਸਿਆ ਗਿਆ ਕਿ ਕੁਝ ਰਿਕਾਰਡ ਸਹੀ ਸਲਾਮਤ ਮੌਜੂਦ ਹੈ, ਜਦਕਿ ਕੁਝ ਪੁਰਾਣਾ ਰਿਕਾਰਡ ਖਸਤਾ ਹਾਲਤ ਵਿਚ ਹੈ | ਮੇਅਰ ਵਲੋਂ ਜਨਮ ਅਤੇ ਮੌਤ ਵਿਭਾਗ ਵਲੋ ਚੰਗੀ ਹਾਲਤ ਵਿਚ ਸੰਭਾਲੇ ਗਏ ਰਿਕਾਰਡ ਦੀ ਸ਼ਲਾਘਾ ਕੀਤੀ ਗਈ | ਰਿਕਾਰਡ ਦੀ ਮਹੱਤਤਾ ਅਤੇ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ, ਮੇਅਰ ਜਤਿੰਦਰ ਸਿੰਘ ਭਾਟੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪੁਰਾਣੇ ਅਤੇ ਮੌਜੂਦਾ ਰਿਕਾਰਡ ਨੂੰ ਜਲਦ ਤੋਂ ਜਲਦ ਆਨਲਾਈਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਰਿਕਾਰਡ ਦੇ ਆਨਲਾਈਨ ਹੋਣ ਨਾਲ ਆਮ ਲੋਕਾਂ ਨੂੰ ਆਪਣੇ ਦਸਤਾਵੇਜ਼ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ ਅਤੇ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਸਮੇਂ ਸਿਰ ਮੁਕੰਮਲ ਹੋ ਸਕੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਹਿੱਤਾਂ ਦੇ ਕੰਮਾਂ 'ਚ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਮੇਅਰ ਵਲੋਂ ਜਨਮ ਅਤੇ ਮੌਤ ਵਿਭਾਗ ਦਾ ਅਚਾਨਕ ਨਿਰੀਖਣ
ਅਜੀਤ ਡੈਸਕ
20-02-2026