ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਗੇਮਜ਼ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ ਇੰਟਰ ਡਿਸਟਿ੍ਕ ਕ੍ਰਿਕਟ ਟੂਰਨਾਮੈਂਟ ਅੰਡਰ-15 ਅਤੇ 19 ਤੇ ਸੀਨੀਅਰ ਲੜਕੀਆਂ ਦੇ ਟਰਾਇਲ 31 ਜਨਵਰੀ ਨੂੰ ਸਥਾਨਕ ਗਾਂਧੀ ਗਰਾਊਾਡ ਦੇ ਕ੍ਰਿਕਟ ਮੈਦਾਨ ਵਿਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਸੈਕਟਰੀ ਨਵਜੋਤ ਸਿੰਘ ਗਰੋਵਰ ਨੇ ਦੱਸਿਆ ਕਿ ਅੰਡਰ 15 ਲਈ ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ, ਜਿਸ ਲਈ ਉਮੀਦਵਾਰ ਲੜਕੀ ਦਾ ਜਨਮ 1 ਸਤੰਬਰ 2011 ਤੋਂ 31 ਅਗਸਤ 2014 ਤਕ ਹੋਣਾ ਲਾਜ਼ਮੀ ਹੋਣਾ ਜ਼ਰੂਰੀ ਹੈ ਜਦੋਂ ਕਿ ਅੰਡਰ 19 ਲਈ 1 ਸਤੰਬਰ 2007 ਨੂੰ ਜਾਂ ਇਸ ਤੋਂ ਬਾਅਦ ਜਨਮ ਹੋਣਾ ਲਾਜ਼ਮੀ ਹੈ | ਇਸ ਲਈ ਉਮੀਦਵਾਰ ਆਪਣੇ ਜਨਮ ਦੇ ਸਰਟੀਫਿਕੇਟ, ਪਾਸਪੋਰਟ, ਵੋਟਰ ਕਾਰਡ ਰਿਹਾਇਸ਼ ਸਬੂਤ ਵਜੋਂ ਅਤੇ ਪਾਸਪੋਰਟ ਸਾਈਜ਼ ਤਾਜ਼ਾ ਤਸਵੀਰ ਅਤੇ ਆਧਾਰ ਕਾਰਡ ਦੀ ਕਾਪੀ ਲੈ ਕੇ ਆਉਣ |