02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜੰਡਿਆਲਾ ਗੁਰੂ ’ਚ ਲਾਵਾਸ ਕੁੱਤਿਆਂ ਦਾ ਖੌਫ, ਦਿਨ-ਰਾਤ ਲੋਕਾਂ ਨੂੰ ਘੇਰ ਕੇ ਹੋ ਰਹੇ ਹਮਲਾਵਰ

ਜੰਡਿਆਲਾ ਗੁਰੂ, 1 ਅਕਤੂਬਰ (ਅੰਮ੍ਰਿਤ ਪਾਲ ਸਿੰਘ)–ਜੰਡਿਆਲਾ ਗੁਰੂ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦੀ ਵਧਦੀ ਭਰਮਾਰ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿਚ ਲਵਾਰਿਸ ਕੁੱਤੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਗਾਹੇ-ਬਗਾਹੇ ਰਾਹਗੀਰਾਂ ਨੂੰ ਘੇਰ ਕੇ ਹਮਲਾਵਰ ਹੋ ਜਾਂਦੇ ਹਨ।

ਜੰਡਿਆਲਾ ਗੁਰੂ ਦੇ ਬਾਜ਼ਾਰ ਵਿਚ ਰਸਤਾ ਰੋਕ ਕੇ ਖੜ੍ਹੇ ਲਾਵਾਰਸ ਕੁੱਤੇ, ਨੇੜਿਓਂ ਪੜ੍ਹਨ ਲਈ ਲੰਘਦੀ ਸਹਿਮੀ ਹੋਈ ਬੱਚੀ ਅਤੇ ਸਾਵਧਾਨ ਖੜ੍ਹੇ ਲੋਕ। ਤਸਵੀਰ : ਅੰਮ੍ਰਿਤ ਪਾਲ ਸਿੰਘ 02-10-2026
ਜੰਡਿਆਲਾ ਗੁਰੂ, 1 ਅਕਤੂਬਰ (ਅੰਮ੍ਰਿਤ ਪਾਲ ਸਿੰਘ)–ਜੰਡਿਆਲਾ ਗੁਰੂ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦੀ ਵਧਦੀ ਭਰਮਾਰ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿਚ ਲਵਾਰਿਸ ਕੁੱਤੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਗਾਹੇ-ਬਗਾਹੇ ਰਾਹਗੀਰਾਂ ਨੂੰ ਘੇਰ ਕੇ ਹਮਲਾਵਰ ਹੋ ਜਾਂਦੇ ਹਨ। ਦਿਨ ਹੋਵੇ ਜਾਂ ਰਾਤ, ਲੋਕਾਂ ਨੂੰ ਇਨ੍ਹਾਂ ਕੁੱਤਿਆਂ ਤੋਂ ਬਚ ਕੇ ਲੰਘਣਾ ਪੈਂਦਾ ਹੈ। ਖਾਸ ਕਰਕੇ ਬੱਚਿਆਂ ਅਤੇ ਇਕੱਲੇ ਰਾਹਗੀਰਾਂ ਵਿਚ ਇਨ੍ਹਾਂ ਨੂੰ ਲੈ ਕੇ ਡਰ ਬਣਿਆ ਰਹਿੰਦਾ ਹੈ। ਬਾਜ਼ਾਰ ਦੇ ਰਸਤੇ ਵਿਚ ਕਈ ਲਵਾਰਿਸ ਕੁੱਤੇ ਖੜ੍ਹੇ ਦਿਖਾਈ ਦਿੰਦੇ ਹਨ, ਜਦਕਿ ਨੇੜਿਓਂ ਬੱਚਿਆਂ ਨੂੰ ਪੜ੍ਹਨ ਲਈ ਲੰਘਣਾ ਪੈਂਦਾ ਹੈ, ਜੋ ਕਾਫੀ ਜੋਖ਼ਮ ਭਰਿਆ ਹੁੰਦਾ ਹੈ। ਕੀ ਕਹਿੰਦੇ ਨੇ ਅਧਿਕਾਰੀ ? : ਇਸ ਸੰਬੰਧੀ ਜਦੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸੁਪਰਡੈਂਟ ਖੁਸ਼ਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੋਂ ਪਹਿਲਾਂ ਲਵਾਰਿਸ ਕੁੱਤਿਆਂ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਜੰਡਿਆਲਾ ਗੁਰੂ ਵਲੋਂ ਅੰਮ੍ਰਿਤਸਰ ਨਗਰ ਨਿਗਮ ਨੂੰ ਅਰਜ਼ੀ ਭੇਜੀ ਗਈ ਹੈ, ਜਿਸ ਵਿਚ ਲਵਾਰਿਸ ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ ਹੈ ।
ਪਿਛਲੀ ਖ਼ਬਰ ਸ੍ਰੀ ਸੰਤ ਬਾਬਾ ਰਾਮਦਾਸ ਦੇ ਜੋੜ ਮੇਲੇ ’ਤੇ ਖੇਡਾਂ ਦਾ ਰੰਗ ਸੁਲਤਾਨਵਿੰਡ ਸਪੋਰਟਸ ਕਲੱਬ ਨੇ ਜਿੱਤੀ ਕਬੱਡੀ ਟ੍ਰਾਫੀ ਅਗਲੀ ਖ਼ਬਰ ਗਹਿਰੀ ਮੰਡੀ ਤੋਂਂ ਈ.ਟੀ.ਓ. ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।