03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡੀ.ਏ.ਵੀ. ਕਾਲਜ ਵਲੋਂ ਆਈ. ਪੀ. ਆਰ. ਉੱਤੇ ਓਰੀਐਂਟੇਸ਼ਨ ਸੈਸ਼ਨ ਕਰਵਾਇਆ

ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੇ ‘ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ’ ਅਤੇ ਆਈ. ਪੀ. ਆਰ. ਸੈੱਲ ਦੇ ਸਾਂਝੇ ਉਪਰਾਲੇ ਨਾਲ ਨਵੀਨਤਾਕਾਰਾਂ ਅਤੇ ਉੱਦਮੀਆਂ ਲਈ ਆਈ. ਪੀ. ਆਰ ਦੀਆਂ ਮੁੱਢਲੀ ਜਾਣਕਾਰੀ ਵਿਸ਼ੇ ‘ਤੇ ਇਕ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੁਆਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਨਤਾ, ਖੋਜ ਅਤੇ ਉੱਦਮਤਾ ਨਾਲ ਸੰਬੰਧਿਤ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਗਗਨਦੀਪ ਰਾਇਜ਼ਾਦਾ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੌਧਿਕ ਸੰਪੱਤੀ ਅਧਿਕਾਰਾਂ ਦੇ ਮੁੱਢਲੇ ਸੰਕਲਪਾਂ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ, ਜਿਸ ‘ਚ ਪੇਟੈਂਟ, ਕਾਪੀਰਾਈਟ, ਟਰੇਡਮਾਰਕ, ਡਿਜ਼ਾਈਨ ਅਤੇ ਆਈ. ਪੀ. ਆਰ. ਫਾਈਲਿੰਗ ਪ੍ਰਕਿਰਿਆ ਸ਼ਾਮਿਲ ਸਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਨਵੀਨਤਾਕਾਰ ਅਤੇ ਉੱਦਮੀ ਆਪਣੇ ਵਿਚਾਰਾਂ ਲਈ ਕਾਨੂੰਨੀ ਸੁਰੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੂੰ ਬਿਹਤਰ ਵਪਾਰਕ ਦਿਸ਼ਾ ਦੇ ਸਕਦੇ ਹਨ। ਸੈਸ਼ਨ ਦੌਰਾਨ, ਵਿਦਿਆਰਥੀਆਂ ਨੇ ‘ਵਿਜ਼ਨ ਐਕਸ਼ਨ’,’ਈ-ਗਵਰਨੈਂਸ’, ‘ਕਾਊਂਟਰ-ਸਟਰਾਈਕ’ ਅਤੇ ‘ਅਸਿਸਟਿਵ ਏ.ਆਈ.’, ਵਰਗੇ ਵਿਸ਼ਿਆਂ ‘ਤੇ ਪਾਵਰਪੁਆਇੰਟ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਤਕਨਾਲੋਜੀ, ਨਵੀਨਤਾ ਅਤੇ ਸਮਾਜਿਕ ਉਪਯੋਗਤਾ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ‘ਚ ਡਾ. ਮਨਪ੍ਰੀਤ ਕੌਰ, ਡਾ. ਸੰਨੀ ਠੁਕਰਾਲ, ਡਾ. ਸਾਕਸ਼ੀ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਅਖ਼ੀਰ ‘ਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਇਹ ਐਲਾਨ ਕੀਤਾ ਗਿਆ ਕਿ ਭਵਿੱਖ ‘ਚ ਵੀ ਆਈ. ਪੀ. ਆਰ. ਜਾਗਰੂਕਤਾ ਬਾਰੇ ਅਜਿਹੇ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਪਿਛਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਲਾਨਾ ਅਖੰਡ ਕੀਰਤਨ ਸਮਾਗਮ ਅੱਜ - ਮਾ. ਬਲਦੇਵ ਸਿੰਘ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਤਹਿਸੀਲਪੁਰਾ ਵਿਖੇ ਲੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।