ਚੱਬਾ, 29 ਜਨਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਈ ਮਨਪ੍ਰੀਤ ਸਿੰਘ ਮੰਨੂੰ ਦੇ ਗ੍ਰਹਿ ਗੋਲਡਨ ਸਿਟੀ ਵਰਪਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਤੇ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦੀ ਜਥਿਆਂ ਤੋਂ ਸ਼ਬਦ ਗਾਇਨ ਕੀਤੇ ਗਏ ਤੇ ਗ੍ਰੰਥੀ ਸਿੰਘ ਵਲੋਂ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਵੀ ਸੰਗਤਾਂ ਨੂੰ ਦੱਸਿਆ ਗਿਆ | ਇਸ ਮੌਕੇ ਮਨਪ੍ਰੀਤ ਸਿੰਘ ਮੰਨੂੰ, ਰਣਜੀਤ ਸਿੰਘ ਰਾਣਾ ਗੰਢਿਆਂ ਵਾਲਾ, ਭਾਈ ਜਸਵਿੰਦਰ ਸਿੰਘ, ਕਰਮਜੀਤ ਸਿੰਘ ਵਿੱਕੀ ਪਿੱਦੀ, ਅਮਨਦੀਪ ਸਿੰਘ ਮੱਲ੍ਹੀ ਆਦਿ ਵਲੋਂ ਪੁੱਜੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਸਾਰਾ ਦਿਨ ਚਾਹ ਪਕੌੜਿਆਂ ਦੇ ਲੰਗਰ ਵਰਤਦੇ ਰਹੇ | ਇਸ ਮੌਕੇ ਗੁਰਲਾਲ ਸਿੰਘ, ਕਾਲੂ ਸਿੰਘ ਮਕਬੂਲਪੁਰਾ, ਦਿਲਬਰ ਸਿੰਘ ਗਿੱਲ, ਰਜਨਪ੍ਰੀਤ ਸਿੰਘ, ਜਜਨਪ੍ਰੀਤ ਸਿੰਘ, ਮਨਿੰਦਰ ਸਿੰਘ, ਬਲਕਾਰ ਸਿੰਘ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |